30/07/2026
Karan-Aujla-Making-Memories-

ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤ ਤੌਬਾ ਤੌਬਾ ਨੂੰ ਲੈਕੇ ਸੁਰਖੀਆਂ ਵਿਚ ਹਨ। ਵਿੱਕੀ ਕੌਸ਼ਲ ਦੀ ਬਾਲੀਵੁੱਡ ਫਿਲਮ ‘ਬੈਡ ਨਿਊਜ਼’ ਲਈ ਗਾਇਆ ਉਨ੍ਹਾਂ ਦਾ ਇਹ ਗੀਤ ਇੰਸਟਾਗ੍ਰਾਮ ਤੋਂ ਲੈਕੇ ਯੂਟਿਊਬ ਤੱਕ ਹਰ ਪਾਸੇ ਟਰੈਂਡ ਕਰ ਰਿਹਾ ਹੈ। ਗਾਇਕ ਨੂੰ ਲੈਕੇ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ। ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਸ਼ੂਟਿੰਗ ਦੌਰਾਨ ਗਾਇਕ ਦੀ ਕਾਰ ਪਲਟ ਗਈ ਹੈ ਅਤੇ ਹਾਦਸੇ ਦੌਰਾਨ ਕਰਨ ਔਜਲਾ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਇਸ ਹਾਦਸੇ ਵਿੱਚ ਉਨ੍ਹਾਂ ਦੀ ਗਰਦਨ ਦੀ ਹੱਡੀ ਮਸਾਂ ਟੁੱਟਣੋ ਬਚੀ ਹੈ।

ਇਹ ਜਾਣਕਾਰੀ ਖੁਦ ਕਰਨ ਔਜਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ। ਕਰਨ ਔਜਲਾ ਨੇ ਦੱਸਿਆ ਕਿ ਇਕ ਗਾਣੇ ਦੀ ਸ਼ੂਟਿੰਗ ਦੌਰਾਨ ਉਹ ਹਦਸੇ ਦਾ ਸ਼ਿਕਾਰ ਹੋ ਗਏ ਹਨ ਅਤੇ ਉਨ੍ਹਾਂ ਦੀ ਗਰਦਨ ਟੁੱਟਣੋ ਮਸਾਂ ਬਚੀ ਹੈ। ਇੰਨਾ ਹੀ ਨਹੀਂ ਕਰਨ ਔਜਲਾ ਨੇ ਇਸ ਹਾਦਸੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ।

Leave a Reply

Your email address will not be published. Required fields are marked *