30/07/2026
Blog_Paytm_Japan-May-Soon-Accept-Indias-UPI-Payment-System_-Report

 ਭਾਰਤ ਵਿੱਚ UPI ਭੁਗਤਾਨ ਦੀ ਵਰਤੋਂ ਤੇਜ਼ੀ ਨਾਲ ਹੋ ਰਹੀ ਹੈ। ਜੇਕਰ ਤੁਸੀਂ ਵੀ UPI ਪੇਮੈਂਟ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਅਹਿਮ ਖਬਰ ਹੈ। ਜੀ ਹਾਂ ਇਸ ਮਹੀਨੇ ਤੁਹਾਨੂੰ  UPI ਕਰਨ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਪ੍ਰੇਸ਼ਾਨੀ ਤੋਂ ਬਚਣ ਦੇ ਲਈ ਇਹ ਆਰਟੀਕਲ ਪੜ੍ਹਣਾ ਤੁਹਾਡੇ ਲਈ ਲਾਜ਼ਮੀ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕਿਸ ਦਿਨ UPI ਕਰਨ ਤੋਂ ਬਚਣਾ ਚਾਹੀਦਾ ਹੈ।

ਦਰਅਸਲ, ਇਹ 4 ਅਗਸਤ ਨੂੰ UPI ਕੰਮ ਨਹੀਂ ਕਰੇਗਾ। ਹਾਲਾਂਕਿ, ਇਹ ਸਿਰਫ HDFC ਬੈਂਕ ਉਪਭੋਗਤਾਵਾਂ ਲਈ ਹੈ। ਬੈਂਕ ਦੁਆਰਾ ਅਨੁਸੂਚਿਤ ਡਾਊਨਟਾਈਮ ਅਲਰਟ ਜਾਰੀ ਕੀਤਾ ਗਿਆ ਹੈ। ਪਰ ਇਸ ਲਈ ਸਮਾਂ ਤੈਅ ਕੀਤਾ ਗਿਆ ਹੈ। ਬੈਂਕ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਿਸਟਮ ਮੇਨਟੇਨੈਂਸ ਦਾ ਕੰਮ ਸਵੇਰੇ 12:00 ਵਜੇ ਤੋਂ ਸਵੇਰੇ 03:00 ਵਜੇ ਤੱਕ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਸਾਰੇ ਆਨਲਾਈਨ ਭੁਗਤਾਨ ਬੰਦ ਰਹਿਣਗੇ। ਇਸ ਦਾ ਅੰਤਰਾਲ 180 ਮਿੰਟ ਹੋਵੇਗਾ। ਇਸਦਾ ਮਤਲਬ ਹੈ ਕਿ ਤੁਸੀਂ ਲਗਭਗ 3 ਘੰਟੇ ਤੱਕ UPI ਭੁਗਤਾਨ ਨਹੀਂ ਕਰ ਸਕੋਗੇ। ਇਸ ਦਾ ਅਸਰ ਸਾਰੇ ਬੈਂਕ ਉਪਭੋਗਤਾਵਾਂ ‘ਤੇ ਪਵੇਗਾ। ਇਸ ਮਿਆਦ ਦੇ ਦੌਰਾਨ, ਬੱਚਤ ਅਤੇ ਚਾਲੂ ਖਾਤਾ ਧਾਰਕ ਦੋਵੇਂ ਲੈਣ-ਦੇਣ ਕਰਨ ਦੇ ਯੋਗ ਨਹੀਂ ਹੋਣਗੇ। ਇਸ ਵਿੱਚ ਕਈ ਥਰਡ ਪਾਰਟੀ ਐਪਸ ਤੱਕ ਪਹੁੰਚ ਵੀ ਸ਼ਾਮਲ ਹੈ।

ਸਰਵਿਸ ਦੌਰਾਨ ਇਸ ਦਾ ਅਸਰ ਐਪਸ ‘ਤੇ ਵੀ ਪੈਣ ਵਾਲਾ ਹੈ, ਜਿਸ ਦੀ ਮਦਦ ਨਾਲ ਯੂਜ਼ਰਸ UPI ਪੇਮੈਂਟ ਕਰਦੇ ਹਨ। ਇਸ ਵਿੱਚ HDFC ਮੋਬਾਈਲ ਬੈਂਕਿੰਗ ਐਪ, GPay, WhatsApp Pay, Paytm, Shriram Finance ਅਤੇ Mobikwik ਸ਼ਾਮਲ ਹਨ। ਹਾਲਾਂਕਿ, ਪੀਓਐਸ ਦੀ ਮਦਦ ਨਾਲ ਕੀਤੇ ਜਾਣ ਵਾਲੇ ਲੈਣ-ਦੇਣ ਪ੍ਰਭਾਵਿਤ ਨਹੀਂ ਹੋਣਗੇ ਅਤੇ ਤੁਸੀਂ ਇਸ ਦੀ ਵਰਤੋਂ ਆਸਾਨੀ ਨਾਲ ਕਰ ਸਕੋਗੇ।

 ਦੱਸ ਦਈਏ ਕਿ ਬੈਂਕ ਨਾਲ ਜੁੜੀਆਂ ਤਕਨੀਕੀ ਖਾਮੀਆਂ ਅਤੇ ਅਪਡੇਟ ਦੇ ਕਾਰਨ ਸਮੇਂ-ਸਮੇਂ ‘ਤੇ ਸਿਸਟਮ ਮੇਨਟੇਨੈਂਸ ਦਾ ਕੰਮ ਕੀਤਾ ਜਾਂਦਾ ਹੈ। ਇਸ ਦੇ ਲਈ 3 ਤੋਂ 5 ਘੰਟੇ ਦਾ ਸਮਾਂ ਲੱਗਦਾ ਹੈ। ਅਜਿਹੇ ‘ਚ ਗਾਹਕਾਂ ਨੂੰ ਬੈਂਕ ਤੋਂ ਪਹਿਲਾਂ ਹੀ ਸੰਦੇਸ਼ ਮਿਲਦਾ ਹੈ ਕਿ ਉਸ ਸਮੇਂ ਦੌਰਾਨ ਬੈਂਕ ਨਾਲ ਸਬੰਧਤ ਐਪ ਕੰਮ ਨਹੀਂ ਕਰਨਗੀਆਂ ਜਾਂ ਫਿਰ ਉਨ੍ਹਾਂ ਨੂੰ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਲੈਣ-ਦੇਣ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।

Leave a Reply

Your email address will not be published. Required fields are marked *