29/07/2026
der3

ਹਾਲ ਹੀ ਵਿਚ WhatsApp ਉਤੇ ਫਰਾਡ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਬਾਰੇ ਦੂਰਸੰਚਾਰ ਵਿਭਾਗ ਨੇ ਲੋਕਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਰਸੰਚਾਰ ਮੰਤਰਾਲੇ ਦੇ ਅਨੁਸਾਰ ਲੋਕਾਂ ਨੂੰ ਸੰਚਾਰ ਵਿਭਾਗ ਦੇ ਨਾਮ ਉਤੇ ਅਜਿਹੀਆਂ ਧੋਖਾਧੜੀ ਵਾਲੀਆਂ ਕਾਲਾਂ ਆ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹ ਆਪਣਾ ਵੇਰਵਾ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਦੇ ਨੰਬਰ ਬੰਦ ਕੀਤੇ ਜਾ ਸਕਦੇ ਹਨ। ਇਹ ਫਰਾਡ ਕਾਲਰ ਮੋਬਾਈਲ ਉਪਭੋਗਤਾਵਾਂ ਨੂੰ ਇਹ ਕਹਿ ਕੇ ਧਮਕਾਉਂਦੇ ਹਨ ਕਿ ਉਨ੍ਹਾਂ ਦੇ ਨੰਬਰਾਂ ਦੀ ਕੁਝ ਗੈਰ ਕਾਨੂੰਨੀ ਗਤੀਵਿਧੀਆਂ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ।

ਸੰਚਾਰ ਵਿਭਾਗ ਨੇ ਵਿਦੇਸ਼ਾਂ ਦੇ ਮੋਬਾਈਲ ਨੰਬਰਾਂ ਤੋਂ ਵਟਸਐਪ ਕਾਲਾਂ ਬਾਰੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਹ ਨੰਬਰ, ਜਿਵੇ +92-xxxxxxxxxx ਤੋਂ ਸ਼ੁਰੂ ਹੁੰਦਾ ਹੈ। ਉਹ ਲੋਕਾਂ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਧੋਖਾਧੜੀ ਕਰਦੇ ਹਨ।

ਦੂਰਸੰਚਾਰ ਮੰਤਰਾਲੇ ਨੇ ਮੋਬਾਈਲ ਉਪਭੋਗਤਾਵਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਸਾਈਬਰ ਅਪਰਾਧੀ ਅਜਿਹੀਆਂ ਕਾਲਾਂ ਰਾਹੀਂ ਸਾਈਬਰ ਅਪਰਾਧਾਂ ਰਾਹੀਂ ਪੈਸੇ ਦੀ ਧੋਖਾਧੜੀ ਕਰਦੇ ਹਨ। ਅਪਰਾਧੀ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰਨਗੇ ਜਿਵੇਂ ਉਹ ਸਰਕਾਰੀ ਅਧਿਕਾਰੀ ਹੋਣ। ਉਹ ਤੁਹਾਨੂੰ ਧਮਕੀਆਂ ਦੇ ਕੇ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।

Leave a Reply

Your email address will not be published. Required fields are marked *