30/07/2026
ਸੋਲ

ਪੈਰਿਸ ਓਲੰਪਿਕ 2024 ‘ਚ ਨਿਸ਼ਾਨੇਬਾਜ਼ੀ ‘ਚ ਦੋਹਰਾ ਤਗਮਾ ਜਿੱਤਣ ਤੋਂ ਬਾਅਦ ਨਿਸ਼ਾਨੇਬਾਜ਼ ਮਨੂ ਭਾਕਰ ਬੁੱਧਵਾਰ 7 ਅਗਸਤ ਦੀ ਸਵੇਰ ਨੂੰ ਦਿੱਲੀ ਪਹੁੰਚ ਗਈ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਸਵਾਗਤ ਲਈ ਹਜ਼ਾਰਾਂ ਲੋਕ ਹਵਾਈ ਅੱਡੇ ‘ਤੇ ਪਹੁੰਚੇ। ਕਿਸੇ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਕਿਸੇ ਨੇ ਓਲੰਪਿਕ ਤਮਗਾ ਜੇਤੂ ਦਾ ਹਾਰ ਪਾ ਕੇ ਸਵਾਗਤ ਕੀਤਾ।

ਉਹ ਨਵੀਂ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 ਦੇ ਵੀਆਈਪੀ ਗੇਟ ਤੋਂ ਬਾਹਰ ਆਈ, ਜਿੱਥੇ ਹਜ਼ਾਰਾਂ ਲੋਕ ਉਸ ਦੇ ਸਵਾਗਤ ਲਈ ਤਿਆਰ ਖੜ੍ਹੇ ਸਨ। ਏਅਰਪੋਰਟ ‘ਤੇ ਵੀ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਮਿਲੀਆਂ। ਟੋਕੀਓ ਓਲੰਪਿਕ ਵਿੱਚ ਉਸ ਦੀ ਪਿਸਤੌਲ ਨੇ ਉਸ ਨੂੰ ਧੋਖਾ ਦਿੱਤਾ ਸੀ, ਪਰ ਇਸ ਵਾਰ ਉਹ ਸਹੀ ਅਤੇ ਸਟੀਕ ਨਿਸ਼ਾਨੇ ਤੋਂ ਨਹੀਂ ਖੁੰਝੀ। ਉਹ ਤਗਮੇ ਦੇ ਦਾਅਵੇਦਾਰਾਂ ਵਿੱਚੋਂ ਇੱਕ ਸੀ ਅਤੇ ਉਸਨੇ ਆਪਣੇ ਦੇਸ਼ ਵਾਸੀਆਂ ਨੂੰ ਨਿਰਾਸ਼ ਨਹੀਂ ਕੀਤਾ। ਉਸ ਨੇ ਪੈਰਿਸ ਓਲੰਪਿਕ ‘ਚ ਤਗਮਿਆਂ ਦਾ ਖਾਤਾ ਵੀ ਖੋਲ੍ਹਿਆ ਸੀ।

ਦਸ ਦੇਈਏ ਕਿ 22 ਸਾਲਾ ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ, ਜਦਕਿ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਕੋਲ ਇੱਕੋ ਓਲੰਪਿਕ ਵਿੱਚ ਤਿੰਨ ਤਗ਼ਮੇ ਜਿੱਤਣ ਦਾ ਮੌਕਾ ਸੀ, ਪਰ ਮਨੂ 25 ਮੀਟਰ ਪਿਸਟਲ ਮਹਿਲਾ ਮੁਕਾਬਲੇ ਦੇ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਹੀ। ਇਸ ਤਰ੍ਹਾਂ ਉਹ ਮੈਡਲਾਂ ਦੀ ਹੈਟ੍ਰਿਕ ਤੋਂ ਖੁੰਝ ਗਈ ਪਰ ਫਿਰ ਵੀ ਉਸ ਨੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰ ਲਿਆ।

Leave a Reply

Your email address will not be published. Required fields are marked *