16/07/2026

ਪੁਰੀ (ਓਡੀਸ਼ਾ): ਓਡੀਸ਼ਾ ਦੇ ਪੁਰੀ ਵਿੱਚ ਭਗਵਾਨ ਜਗੰਨਾਥ ਜੀ ਦੀ ਪ੍ਰਸਿੱਧ ਰਥ ਯਾਤਰਾ ਦੌਰਾਨ ਐਤਵਾਰ ਨੂੰ ਭਗਦੜ ਮਚਣ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਇਹ ਹਾਦਸਾ ‘ਪਹਾਂਡੀ’ ਰਸਮ ਦੌਰਾਨ ਵਾਪਰਿਆ, ਜਦੋਂ ਭਗਵਾਨ ਜਗੰਨਾਥ, ਭਗਵਾਨ ਬਲਭਦਰ ਅਤੇ ਦੇਵੀ ਸੁਭਦਰਾ ਦੇ ਵਿਗ੍ਰਹਾਂ ਨੂੰ ਰਥਾਂ ‘ਤੇ ਸਥਾਪਿਤ ਕੀਤਾ ਜਾ ਰਿਹਾ ਸੀ। ਇਸ ਦੌਰਾਨ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਚਾਨਕ ਰਥਾਂ ਵੱਲ ਵਧੇ, ਜਿਸ ਨਾਲ ਭੀੜ ਬੇਕਾਬੂ ਹੋ ਗਈ ਅਤੇ ਧੱਕਾ-ਮੁੱਕੀ ਕਾਰਨ ਭਗਦੜ ਮਚ ਗਈ।

ਮੌਕੇ ‘ਤੇ ਮੌਜੂਦ ਵਲੰਟੀਅਰ ਅਤੇ ਸੁਰੱਖਿਆ ਕਰਮਚਾਰੀਆਂ ਨੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕ ਇੱਕ-ਦੂਜੇ ਉੱਪਰ ਡਿੱਗਣ ਕਾਰਨ ਕਈ ਸ਼ਰਧਾਲੂ ਜ਼ਖ਼ਮੀ ਹੋ ਗਏ।

ਘਟਨਾ ਵੇਲੇ ਪੁਰੀ ਵਿੱਚ ਤੇਜ਼ ਮੀਂਹ ਪੈ ਰਿਹਾ ਸੀ। ਇਸ ਦੇ ਬਾਵਜੂਦ ਰਥ ਯਾਤਰਾ ਵਿੱਚ 10 ਲੱਖ ਤੋਂ ਵੱਧ ਸ਼ਰਧਾਲੂ ਸ਼ਾਮਲ ਹੋਏ ਹੋਏ ਸਨ। ਰਥ ਯਾਤਰਾ ਸ਼੍ਰੀ ਜਗੰਨਾਥ ਮੰਦਰ ਤੋਂ ਲਗਭਗ 3 ਕਿਲੋਮੀਟਰ ਦੂਰ ਸਥਿਤ ਗੁੰਡੀਚਾ ਮੰਦਰ ਤੱਕ ਜਾਂਦੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਰੀ ਰਥ ਯਾਤਰਾ ਦੌਰਾਨ ਅਜਿਹਾ ਹਾਦਸਾ ਵਾਪਰਿਆ ਹੋਵੇ। ਇਸ ਤੋਂ ਪਹਿਲਾਂ 2015 ਅਤੇ 2025 ਵਿੱਚ ਵੀ ਭਗਦੜ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕਈ ਸ਼ਰਧਾਲੂਆਂ ਦੀ ਜਾਨ ਗਈ ਸੀ ਅਤੇ ਦਰਜਨਾਂ ਲੋਕ ਜ਼ਖ਼ਮੀ ਹੋਏ ਸਨ।

ਪ੍ਰਸ਼ਾਸਨ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *