30/07/2026
੍੍੍੍੍੍

ਯੁਵਾ ਅਤੇ ਖੇਡ ਮੰਤਰਾਲੇ ਨੇ ਉਨ੍ਹਾਂ ਅਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਖੇਡ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਮਨੂ ਭਾਕਰ, ਡੀ ਗੁਕੇਸ਼ ਤੋਂ ਇਲਾਵਾ ਪ੍ਰਵੀਨ ਕੁਮਾਰ ਨੂੰ ਵੀ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਪੈਰਿਸ ਓਲੰਪਿਕ 2024 ਵਿੱਚ ਹਾਕੀ ਟੀਮ ਲਈ ਆਪਣੀ ਕਪਤਾਨੀ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਹਰਮਨਪ੍ਰੀਤ ਸਿੰਘ ਨੂੰ ਵੀ ਖੇਡ ਰਤਨ ਦਿੱਤਾ ਜਾਵੇਗਾ। ਇਨ੍ਹਾਂ ਐਥਲੀਟਾਂ ਦਾ ਸਨਮਾਨ ਸਮਾਰੋਹ 17 ਜਨਵਰੀ 2025 ਨੂੰ ਰਾਤ 11 ਵਜੇ ਰਾਸ਼ਟਰਪਤੀ ਭਵਨ ਵਿਖੇ ਸ਼ੁਰੂ ਹੋਵੇਗਾ।

ਕਮੇਟੀਆਂ ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਸਰਕਾਰ ਨੇ ਮਨੂ ਭਾਕਰ, ਡੀ ਗੁਕੇਸ਼ ਹਰਮਨਪ੍ਰੀਤ ਸਿੰਘ  ਅਤੇ ਪੈਰਾ ਐਥਲੀਟ ਪ੍ਰਵੀਨ ਕੁਮਾਰ ਨੂੰ ਖੇਡ ਰਤਨ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮਨੂ ਭਾਕਰ ਦਾ ਨਾਂ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਥਲੀਟਾਂ ਦੀ ਸਿਫਾਰਿਸ਼ ਸੂਚੀ ‘ਚ ਸ਼ਾਮਲ ਨਾ ਹੋਣ ‘ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਹਾਲਾਂਕਿ ਬਾਅਦ ‘ਚ ਮਨੂ ਨੇ ਖੁਦ ਮੰਨਿਆ ਕਿ ਸ਼ਾਇਦ ਉਸ ਤੋਂ ਕੋਈ ਗਲਤੀ ਹੋ ਗਈ ਸੀ।

Leave a Reply

Your email address will not be published. Required fields are marked *