30/07/2026
IMG_1512

ਲੁਧਿਆਣਾ ‘ਚ ਅਲਟਰਾਸਾਊਂਡ ਸੈਂਟਰਾਂ ‘ਤੇ ਸਿਹਤ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਲੁਧਿਆਣਾ ‘ਚ ਜਗਰਾਓਂ, ਰਾਏਕੋਟ ਅਤੇ ਮਾਛੀਵਾੜਾ ਦੇ 3 ਅਲਟਰਾਸਾਊਂਡ ਸੈਂਟਰਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ, ਜਦਕਿ ਜਗਰਾਓਂ ਅਤੇ ਮਾਛੀਵਾੜਾ ਦੇ 2 ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਥੇ ਪਾਈਆਂ ਗਈਆਂ ਬੇਨਿਯਮੀਆਂ ‘ਤੇ ਜਵਾਬ ਮੰਗਿਆ ਗਿਆ ਹੈ।

ਜਿਨ੍ਹਾਂ ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਜਵਾਬ ਦੇਣ ਲਈ 3 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਜਾਂਚ ‘ਚ ਖਾਮੀਆਂ ਪਾਏ ਜਾਣ ‘ਤੇ ਇਹ ਕਾਰਵਾਈ ਕੀਤੀ ਹੈ।

ਦਸ ਦੇਈਏ ਕਿ ਇਨ੍ਹਾਂ ਟੀਮਾਂ ਨੇ 18 ਅਤੇ 19 ਮਾਰਚ ਨੂੰ ਦੋ ਦਿਨਾਂ ਵਿੱਚ ਸਮਰਾਲਾ, ਮਾਛੀਵਾੜਾ, ਜਗਰਾਓਂ ਅਤੇ ਰਾਏਕੋਟ ਖੇਤਰਾਂ ਵਿੱਚ 15 ਅਲਟਰਾਸਾਊਂਡ ਸੈਂਟਰਾਂ ਦੀ ਜਾਂਚ ਕੀਤੀ।

Leave a Reply

Your email address will not be published. Required fields are marked *