15/07/2026

ਹੁਣ 30-45 ਮਿੰਟਾਂ ਵਿੱਚ ਘਰ ਪਹੁੰਚੇਗਾ LPG ਸਿਲੰਡਰ! HPCL ਅਤੇ Swiggy Instamart ਦੀ ਨਵੀਂ ਸੇਵਾ ਦੀ ਸ਼ੁਰੂਆਤ

ਬੈਂਗਲੁਰੂ: ਹੁਣ ਰਸੋਈ ਗੈਸ ਸਿਲੰਡਰ ਲਈ ਲੰਬਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਰਹੇਗੀ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਨੇ Swiggy Instamart ਨਾਲ ਭਾਈਵਾਲੀ ਕਰਕੇ LPG ਸਿਲੰਡਰ ਦੀ ਤੇਜ਼ ਡਿਲੀਵਰੀ ਸੇਵਾ ਸ਼ੁਰੂ ਕੀਤੀ ਹੈ। ਇਸ ਤਹਿਤ ਗਾਹਕ Instamart ਐਪ ਰਾਹੀਂ ਸਿਰਫ਼ 30 ਤੋਂ 45 ਮਿੰਟਾਂ ਵਿੱਚ ਗੈਸ ਸਿਲੰਡਰ ਮੰਗਵਾ ਸਕਣਗੇ।

ਇਹ ਦੇਸ਼ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਕੁਇਕ-ਕਾਮਰਸ ਪਲੇਟਫਾਰਮ ਰਾਹੀਂ LPG ਸਿਲੰਡਰ ਦੀ ਡਿਲੀਵਰੀ ਸ਼ੁਰੂ ਕੀਤੀ ਗਈ ਹੈ। ਫਿਲਹਾਲ ਇਸ ਸੇਵਾ ਦੀ ਸ਼ੁਰੂਆਤ ਬੈਂਗਲੁਰੂ ਤੋਂ ਕੀਤੀ ਗਈ ਹੈ।

ਇਹ ਦੋ ਸਿਲੰਡਰ ਹੋਣਗੇ ਉਪਲਬਧ

Instamart ਐਪ ‘ਤੇ ਗਾਹਕ HPCL ਦੇ ਦੋ ਤਰ੍ਹਾਂ ਦੇ ਸਿਲੰਡਰ ਬੁੱਕ ਕਰ ਸਕਣਗੇ—

  • 10 ਕਿਲੋਗ੍ਰਾਮ ਦਾ HP Navya ਕੰਪੋਜ਼ਿਟ LPG ਸਿਲੰਡਰ
  • 5 ਕਿਲੋਗ੍ਰਾਮ ਦਾ ਰਵਾਇਤੀ ਲੋਹੇ ਦਾ LPG ਸਿਲੰਡਰ

ਪੁਰਾਣੇ ਗੈਸ ਕਨੈਕਸ਼ਨ ਦੀ ਲੋੜ ਨਹੀਂ

ਕੰਪਨੀਆਂ ਮੁਤਾਬਕ, ਇਸ ਸੇਵਾ ਦਾ ਲਾਭ ਲੈਣ ਲਈ ਪਹਿਲਾਂ ਤੋਂ ਘਰੇਲੂ LPG ਕਨੈਕਸ਼ਨ ਹੋਣਾ ਜ਼ਰੂਰੀ ਨਹੀਂ ਹੈ। ਨਵੇਂ ਸ਼ਹਿਰ ਵਿੱਚ ਰਹਿਣ ਆਏ ਲੋਕ ਜਾਂ ਜਿਨ੍ਹਾਂ ਨੂੰ ਤੁਰੰਤ ਗੈਸ ਦੀ ਲੋੜ ਹੈ, ਉਹ ਵੀ ਇਹ ਸਿਲੰਡਰ ਆਸਾਨੀ ਨਾਲ ਮੰਗਵਾ ਸਕਣਗੇ।

ਪਹਿਲੀ ਵਾਰ ਅਤੇ ਰੀਫਿਲ ਦੀ ਪ੍ਰਕਿਰਿਆ

ਪਹਿਲੀ ਵਾਰ ਸਿਲੰਡਰ ਮੰਗਵਾਉਣ ‘ਤੇ ਗਾਹਕ ਦੀ ਪਛਾਣ ਦੀ ਪੁਸ਼ਟੀ (KYC) ਕੀਤੀ ਜਾਵੇਗੀ ਅਤੇ ਲੋੜੀਂਦੇ ਦਸਤਾਵੇਜ਼ ਲਏ ਜਾਣਗੇ।

ਰੀਫਿਲ ਮੰਗਵਾਉਣ ਸਮੇਂ ਗਾਹਕ ਨੂੰ ਆਪਣਾ ਖਾਲੀ HPCL ਸਿਲੰਡਰ ਡਿਲੀਵਰੀ ਕਰਮਚਾਰੀ ਨੂੰ ਵਾਪਸ ਦੇਣਾ ਹੋਵੇਗਾ।

ਡਿਲੀਵਰੀ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ HPCL ਦੀ

Swiggy Instamart ਸਿਰਫ਼ ਆਰਡਰ ਬੁੱਕ ਕਰਨ ਲਈ ਡਿਜ਼ਿਟਲ ਪਲੇਟਫਾਰਮ ਵਜੋਂ ਕੰਮ ਕਰੇਗਾ। ਸਿਲੰਡਰ ਦੀ ਸਪਲਾਈ ਅਤੇ ਡਿਲੀਵਰੀ HPCL ਦੇ ਅਧਿਕਾਰਤ ਡਿਸਟ੍ਰੀਬਿਊਟਰ ਅਤੇ ਤਰਬੀਅਤਯਾਫ਼ਤਾ ਸਟਾਫ਼ ਵੱਲੋਂ ਹੀ ਕੀਤੀ ਜਾਵੇਗੀ, ਤਾਂ ਜੋ ਸੁਰੱਖਿਆ ਦੇ ਸਾਰੇ ਮਾਪਦੰਡਾਂ ਦੀ ਪਾਲਣਾ ਹੋ ਸਕੇ।

ਕੀਮਤਾਂ ਦਾ ਐਲਾਨ ਹਾਲੇ ਨਹੀਂ

HPCL ਅਤੇ Instamart ਨੇ ਹਾਲੇ 10 ਕਿਲੋਗ੍ਰਾਮ ਅਤੇ 5 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਜਾਂ ਡਿਲੀਵਰੀ ਚਾਰਜ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ। ਬੁਕਿੰਗ ਵੇਲੇ ਐਪ ‘ਤੇ ਸਾਰੀ ਜਾਣਕਾਰੀ ਉਪਲਬਧ ਹੋਵੇਗੀ।

ਹੋਰ ਸ਼ਹਿਰਾਂ ਵਿੱਚ ਕਦੋਂ ਮਿਲੇਗੀ ਸੇਵਾ?

ਫਿਲਹਾਲ ਇਹ ਸੇਵਾ ਸਿਰਫ਼ ਬੈਂਗਲੁਰੂ ਵਿੱਚ ਸ਼ੁਰੂ ਕੀਤੀ ਗਈ ਹੈ। ਜੇਕਰ ਇਹ ਮਾਡਲ ਸਫਲ ਰਹਿੰਦਾ ਹੈ ਤਾਂ ਭਵਿੱਖ ਵਿੱਚ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਇਸ ਦਾ ਵਿਸਥਾਰ ਕੀਤਾ ਜਾ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤੋਂ ਬਾਅਦ Indane ਅਤੇ Bharat Gas ਵਰਗੀਆਂ ਹੋਰ ਕੰਪਨੀਆਂ ਵੀ Blinkit ਜਾਂ Zepto ਵਰਗੇ ਪਲੇਟਫਾਰਮਾਂ ਨਾਲ ਇਸ ਤਰ੍ਹਾਂ ਦੀ ਸਾਂਝ ਕਰ ਸਕਦੀਆਂ ਹਨ।

ਕੰਪੋਜ਼ਿਟ ਸਿਲੰਡਰ ਦੀ ਖਾਸੀਅਤ

ਨਵਾਂ ਕੰਪੋਜ਼ਿਟ LPG ਸਿਲੰਡਰ ਫਾਈਬਰਗਲਾਸ ਦੀ ਤਿੰਨ ਪਰਤਾਂ ਨਾਲ ਬਣਿਆ ਹੁੰਦਾ ਹੈ। ਇਹ ਰਵਾਇਤੀ ਲੋਹੇ ਦੇ ਸਿਲੰਡਰ ਨਾਲੋਂ ਕਾਫ਼ੀ ਹਲਕਾ, ਜੰਗ-ਰੋਧੀ ਅਤੇ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਕਾਰਨ ਇਹ ਆਧੁਨਿਕ ਰਸੋਈਆਂ ਲਈ ਬਿਹਤਰ ਵਿਕਲਪ ਬਣ ਰਿਹਾ ਹੈ।

Instamart LPG Delivery
HPCL LPG Cylinder
Swiggy Instamart
LPG Cylinder Delivery
HP Navya Cylinder
Quick Commerce India
LPG News Punjabi

Leave a Reply

Your email address will not be published. Required fields are marked *