30/07/2026
covid

ਹਾਲੇ ਲੋਕ ਕੋਰੋਨਾ ਵਾਇਰਸ ਮਹਾਮਾਰੀ ਨੂੰ ਪੂਰੀ ਤਰ੍ਹਾਂ ਭੁੱਲੇ ਵੀ ਨਹੀਂ ਕਿ ਪੰਜ ਸਾਲ ਬਾਅਦ ਚੀਨ ’ਚ ਇਸ ਨਾਲ ਮਿਲਦੇ ਜੁਲਦੇ ਇਕ ਨਵੇਂ ਵਾਇਰਸ ਨੇ ਅਫਰਾ ਤਫਰੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਈ ਰਿਪੋਰਟਾਂ ਤੇ ਇੰਟਰਨੈੱਟ ਮੀਡੀਆ ਪੋਸਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿਊਮਨ ਮੈਟਾਨਿਮੋਵਾਇਰਸ (ਐੱਚਐੱਮਪੀਵੀ) ਚੀਨ ’ਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਹਸਪਤਾਲਾਂ-ਸ਼ਮਸ਼ਾਨਾਂ ’ਚ ਜ਼ਬਰਦਸਤ ਭੀੜ ਪਹੁੰਚ ਰਹੀ ਹੈ। ਹਾਲਾਂਕਿ, ਚੀਨ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਹਰ ਸਾਲ ਸਰਦੀਆਂ ’ਚ ਸਾਹ ਸਬੰਧੀ ਬਿਮਾਰੀਆਂ ਵੱਧ ਜਾਂਦੀਆਂ ਹਨ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਘੱਟ ਮਾਮਲੇ ਸਾਹਮਣੇ ਆਏ ਹਨ।

ਸੋਸ਼ਲ ਮੀਡੀਆ ਐਕਸ ’ਤੇ ਸ਼ੇਅਰ ਕੁਝ ਵੀਡੀਓ ’ਚ ਚੀਨ ਦੇ ਹਸਪਤਾਲਾਂ ਦੇ ਅੰਦਰ ਮਰੀਜ਼ਾਂ ਦੀ ਭਾਰੀ ਭੀੜ ਦੇਖੀ ਜਾ ਸਕਦੀ ਹੈ। ਜਦਕਿ ਕਈ ਯੂਜ਼ਰਸ ਕਹਿ ਰਹੇ ਹਨ ਕਿ ਚੀਨ ’ਚ ਐਨਫਲੂਐਂਜ਼ਾ ਏ, ਐੱਚਐੱਮਪੀਵੀ, ਮਾਈਕ੍ਰੋਪਲਾਜ਼ਮਾ ਨਿਮੋਨੀਆ ਤੇ ਕੋਵਿਡ-19 ਫ਼ੈਲ ਰਿਹਾ ਹੈ। ਇੱਥੋਂ ਤੱਕ ਵੀ ਦਾਅਵਾ ਕੀਤਾ ਗਿਆ ਹੈ ਕਿ ਚੀਨ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ, ਹਾਲਾਂਕਿ ਇਸਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਐੱਚਐੱਮਪੀਵੀ ਦੇ ਲੱਛਣ ਫਲੂ ਤੇ ਕੋਰੋਨਾ ਵਾਇਰਸ ਨਾਲ ਮਿਲਦੇ ਜੁਲਦੇ ਹਨ। ਸਾਰਸ-ਕੋਵ-2 (ਕੋਵਿਡ-19) ਯੂਜ਼ਰ ਨੇ 31 ਦਸੰਬਰ ਦਾ ਵੀਡੀਓ ਸ਼ੇਅਰ ਕਦੇ ਹੋਏ ਐਕਸ ਪੋਸਟ ’ਚ ਕਿਹਾ ਕਿ ਖਾਸ ਤੌਰ ’ਤੇ ਬੱਚਿਆਂ ਦੇ ਹਸਪਤਾਲਾਂ ’ਚ ਨਿਮੋਨੀਆ ਤੇ ਵਾਈਟ ਲੰਗ ਦੇ ਮਾਮਲੇ ਵਧਦੇ ਜਾ ਰਹੇ ਹਨ।

ਇਨ੍ਹਾਂ ਦਾਅਵਿਆਂ ਤੋਂ ਪੱਲਾ ਝਾੜਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯਾਤਰਾ ’ਤੇ ਆਉਣ ਵਾਲੇ ਵਿਦੇਸ਼ੀਆਂ ਲਈ ਦੇਸ਼ ਸੁਰੱਖਿਅਤ ਹੈ। ਵਿਦੇਸ਼ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਉੱਤਰੀ ਗੋਲਾਰਧ ’ਚ ਸਰਦੀਆਂ ਦੇ ਮੌਸਮ ’ਚ ਸਾਹ ਸਬੰਧੀ ਇਨਫੈਕਸ਼ਨ ਦੇ ਮਾਮਲੇ ਸਿਖਰ ’ਤੇ ਹੁੰਦੇ ਹਨ। ਇਹ ਬਿਮਾਰੀਆਂ ਘੱਟ ਗੰਭੀਰ ਹਨ ਤੇ ਪਿਛਲੇ ਸਾਲ ਦੇ ਮੁਕਾਬਲੇ ਘੱਟ ਫੈਲੀਆਂ ਹਨ। ਤੁਸੀਂ ਭਰੋਸਾ ਰੱਖੋ ਕਿ ਚੀਨੀ ਸਰਕਾਰ ਆਪਣੇ ਨਾਗਰਿਕਾਂ ਤੇਵਿਦੇਸ਼ੀਆਂ ਦੀਸਿਹਤ ਦੀ ਚਿੰਤਾ ਕਰਦੀ ਹੈ। ਨਿੰਗ ਨੇ ਸਰਦੀਆਂ ’ਚਫੈਲਣ ਵਾਲੇ ਸਾਹ ਤੰਤਰ ਦੇ ਰੋਗਾਂ ਦੀ ਰੋਕਥਾਮ ਲਈ ਚੀਨ ਦੇ ਰਾਸ਼ਟਰੀ ਰੋਗ ਕੰਟਰੋਲ ਤੇ ਰੋਕਥਾਮ ਪ੍ਰਸ਼ਾਸਨ ਵਲੋਂ ਜਾਰੀ ਦਿਸ਼ਾਨਿਰਦੇਸ਼ਾਂ ਦਾ ਵੀ ਹਵਾਲਾ ਦਿੱਤਾ। ਜਿ਼ਕਰਯੋਗ ਹੈ ਕਿ ਚੀਨ ’ਚ ਪਿਛਲੇਕੁਝ ਮਹੀਨਿਆਂ ਤੋਂ ਕੜਾਕੇ ਦੀ ਠੰਢ ਪੈ ਰਹੀ ਹੈ।

Leave a Reply

Your email address will not be published. Required fields are marked *