29/07/2026
Capture 8

 ਛਾਤੀ ਦਾ ਕੈਂਸਰ ਹੁਣ ਦੁਨੀਆ ਦਾ ਸਭ ਤੋਂ ਆਮ ਕੈਂਸਰ ਹੈ ਅਤੇ ਇਸ ਬਿਮਾਰੀ ਨਾਲ 2040 ਤੱਕ ਹਰ ਸਾਲ 10 ਲੱਖ ਔਰਤਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਲੈਂਸੇਟ ਦੀ ਨਵੀਂ ਰਿਪੋਰਟ ਤੋਂ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2020 ਦੇ ਅੰਤ ਤੱਕ ਪੰਜ ਸਾਲਾਂ ਵਿਚ ਲਗਪਗ 78 ਲੱਖ ਔਰਤਾਂ ਵਿਚ ਛਾਤੀ ਦੇ ਕੈਂਸਰ ਦਾ ਪਤਾ ਲਗਾਇਆ ਗਿਆ ਅਤੇ ਉਸ ਸਾਲ ਲਗਭਗ 685,000 ਔਰਤਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ।

ਰਿਪੋਰਟ ਦਾ ਅੰਦਾਜ਼ਾ ਹੈ ਕਿ ਵਿਸ਼ਵ ਪੱਧਰ ਉਤੇ ਛਾਤੀ ਦੇ ਕੈਂਸਰ ਦੇ ਮਾਮਲੇ 2020 ਵਿਚ 23 ਲੱਖ ਤੋਂ ਵੱਧ ਕੇ 2040 ਤੱਕ 30 ਲੱਖ ਤੋਂ ਵੱਧ ਹੋ ਜਾਣਗੇ, ਜੋ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਨੂੰ ਪ੍ਰਭਾਵਿਤ ਕਰਨਗੇ।

WHO ਦੇ ਅਨੁਸਾਰ, ਛਾਤੀ ਦਾ ਕੈਂਸਰ ਦੁਨੀਆ ਭਰ ਵਿੱਚ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਭ ਤੋਂ ਆਮ ਕਿਸਮ ਦਾ ਕੈਂਸਰ ਹੈ। ਪਿਛਲੇ ਸਾਲ ਭਾਰਤੀ ਔਰਤਾਂ, ਖਾਸ ਕਰਕੇ ਨੌਜਵਾਨ ਲੜਕੀਆਂ ਅਤੇ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਦੀ ਰਿਪੋਰਟ ਆਈ ਸੀ।

Leave a Reply

Your email address will not be published. Required fields are marked *