30/07/2026
487944900_1291218449699065_5066826111896104208_n

ਜਲੰਧਰ ਦੇ ਨਾਮੀ ਪਾਸਟਰ ਬਾਜਿੰਦਰ ਸਿੰਘ ਨੂੰ ਅੱਜ ਜ਼ਬਰ-ਜਨਾਹ ਮਾਮਲੇ ਵਿੱਚ ਸਜ਼ਾ ਸੁਣਾਈ ਜਾਵੇਗੀ। ਮੋਹਾਲੀ ਕੋਰਟ ਵੱਲੋਂ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਮੋਹਾਲੀ ਕੋਰਟ ਵੱਲੋਂ ਬਾਕੀ ਦੇ 5 ਮੁਲਜ਼ਮ ਬਰੀ ਕੀਤੇ ਗਏ ਸਨ ਜਦੋਂ ਕਿ ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਸੁਣਾਈ ਗਈ ਸੀ। ਬਾਜਿੰਦਰ ਨੂੰ 3 ਦੋਸ਼ੀ ਕਰਾਰ ਦਿੰਦਿਆਂ ਉਸ ਨੂੰ ਪਟਿਆਲਾ ਜੇਲ੍ਹ ਭੇਜਿਆ ਗਿਆ ਸੀ।

ਦਸ ਦੇਈਏ ਕਿ ਜ਼ੀਰਕਪੁਰ ਦੀ ਮਹਿਲਾ ਵੱਲੋਂ ਸਾਲ 2018 ਵਿਚ ਪਾਸਟਰ ਬਜਿੰਦਰ ਸਿੰਘ ‘ਤੇ ਜ਼ਬਰ-ਜਨਾਹ ਦੇ ਇਲਜ਼ਾਮ ਲੱਗੇ ਸਨ। ਇਸ ਤੋਂ ਪਹਿਲਾਂ ਪਾਸਟਰ ਬਜਿੰਦਰ ਸਿੰਘ ਅਦਾਲਤ ਵਿੱਚ ਪੇਸ਼ ਹੋਇਆ ਸੀ। ਉਸ ਦਿਨ ਪੇਸ਼ੀ ਦੇ ਬਾਅਦ ਕੋਰਟ ਨੇ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀ ਤੇ 28 ਮਾਰਚ ਨੂੰ ਮਾਮਲੇ ‘ਚ ਮੁੜ ਸੁਣਵਾਈ ਹੋਈ ਤੇ ਪਾਸਟਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਜ਼ੀਰਕਪੁਰ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਪਾਸਟਰ ਬਜਿੰਦਰ ਸਿੰਘ ਸਣੇ ਕੁੱਲ 7 ਲੋਕਾਂ ‘ਤੇ ਕੇਸ ਦਰਜ ਕੀਤਾ ਸੀ। ਕੇਸ ਵਿਚ ਪਾਸਟਰ ਨਾਲ ਅਕਬਰ ਭੱਟੀ, ਰਾਜੇਸ਼ ਚੌਧਰੀ, ਸੁੱਚਾ ਸਿੰਘ, ਜਤਿੰਦਰ ਕੁਮਾਰ, ਸਿਤਾਰ ਅਲੀ ਤੇ ਸੰਦੀਪ ਉਰਫ ਪਹਿਲਵਾਨ ਨੂੰ ਨਾਮਜ਼ਦ ਕੀਤਾ ਗਿਆ ਸੀ। ਨਾਲ ਹੀ ਕੇਸ ਵਿਚ ਆਈਪੀਸੀ ਦੀ ਧਾਰਾ 376, 420, 354, 294, 323, 506, 148 ਤੇ 149 ਲਗਾਈ ਗਈ ਸੀ। ਇਸ ਮਾਮਲੇ ਵਿਚ ਪਾਸਟਰ ਦੀ ਗ੍ਰਿਫਤਾਰੀ ਪਹਿਲਾਂ ਵੀ ਹੋ ਚੁੱਕੀ ਹੈ।

Leave a Reply

Your email address will not be published. Required fields are marked *