29/07/2026
Capture 1

ਲੁਧਿਆਣਾ ਵਿਚ ਅੱਜ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਰੋਡ ਸ਼ੋਅ ਹੈ। ਚੋਣ ਪ੍ਰਚਾਰ ਦਾ ਆਗਾਜ਼ ਸਮਰਾਲਾ ਚੌਕ ਤੋਂ 10.15 ਵਜੇ ਕੀਤਾ ਜਾਵੇਗਾ। ਸ਼ਾਮ 5.15 ਵਜੇ ਜਗਰਾਓਂ ਵਿਚ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ।

ਦਸ ਦੇਈਏ ਕਿ ਜ਼ਿਲ੍ਹਾ ਪੱਧਰ ‘ਤੇ ਕਾਂਗਰਸ ਵਿਚ ਕਲੇਸ਼ ਦੇ ਬਾਅਦ ਪਾਰਟੀ ਹਾਈਕਮਾਨ ਨੇ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਤੋਂ ਪਹਿਲਾਂ ਲੋਕ ਸਭਾ ਸੀਟ ਦੇ ਦਾਅਵੇਦਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਮੰਨੇ ਜਾ ਰਹੇ ਸਨ।

ਰਾਜਾ ਵੜਿੰਗ ਦੇ ਲੁਧਿਆਣਾ ਤੋਂ ਉਮੀਦਵਾਰ ਐਲਾਨ ਹੁੰਦੇ ਹੀ ਪੰਜਾਬ ਦੀ ਸਭ ਤੋਂ ਹੌਟ ਸੀਟ ਲੁਧਿਆਣਾ ਬਣ ਗਿਆ ਹੈ ਕਿਉਂਕਿ ਲੁਧਿਆਣਾ ਵਿਚ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਕਾਫੀ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਇਸ ਕਾਰਨ ਲੁਧਿਆਣਾ ਸੀਟ ‘ਤੇ ਕਾਂਗਰਸ ਕਾਫੀ ਜ਼ੋਰ ਲਗਾ ਰਹੀ ਹੈ। ਕਾਂਗਰਸ ਕਿਸੇ ਵੀ ਕੀਮਤ ‘ਤੇ ਲੁਧਿਆਣਾ ਸੀਟ ਹਾਰਨਾ ਨਹੀਂ ਚਾਹੁੰਦੀ। ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਖੁਦ ਲੁਧਿਆਣਾ ਵਿਚ ਹੀ ਕੋਠੀ ਕਿਰਾਏ ‘ਤੇ ਲੈ ਕੇ ਪੱਕੇ ਡੇਰੇ ਲਗਾਉਣ ਜਾ ਰਹੇ ਹਨ। ਲੁਧਿਆਣਾ ਤੋਂ ਹੀ ਪੰਜਾਬ ਦੀ ਮੁਹਿੰਮ ਚੱਲੇਗੀ

Leave a Reply

Your email address will not be published. Required fields are marked *