29/07/2026
download (12)

ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਜਿੱਥੇ ਸਰਕਾਰ ਕਿਸਾਨਾਂ ਦੀ ਨਹੀਂ ਸੁਣ ਰਹੀ ਉੱਥੇ ਹੀ ਇਕ ਵਾਰ ਫਿਰ ਤੋਂ ਪੰਜਾਬੀ ਗਾਇਕ ਕਿਸਾਨਾਂ ਦੇ ਹੱਕ ‘ਚ ਆਉਣ ਲੱਗੇ ਹਨ। ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੇ ਗੀਤ ਤੋਂ ਬਾਅਦ ਹੁਣ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ‘ਚ ਗੀਤ ਰਿਲੀਜ਼ ਕੀਤਾ ਹੈ।

ਬੱਬੂ ਮਾਨ ਵੱਲੋਂ ਗਾਇਆ ਗੀਤ 3.38 ਮਿੰਟ ਦਾ ਹੈ। ਗੀਤ ਦੇ ਬੋਲ ਹਨ…ਸੁਨ ਬੈਲ ਬੌਟਮ ਵਾਲੀ ਕੁੜੀਏ… ਅੱਸੀ ਧਰਨੇ ਵਾਲੇ ਆ….। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਬੱਬੂ ਮਾਨ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਨ੍ਹਾਂ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਵਿਸ਼ਵ ਵਪਾਰ ਸੰਸਥਾ ਦਾ ਵਿਰੋਧ ਕੀਤਾ ਸੀ।

ਦਸ ਦੇਈਏ ਕਿ ਬੱਬੂ ਮਾਨ ਉਨ੍ਹਾਂ ਪੰਜਾਬੀ ਗਾਇਕਾਂ ‘ਚੋਂ ਇੱਕ ਹਨ ਜਿਨ੍ਹਾਂ ਨੇ ਪਿਛਲੇ ਕਿਸਾਨ ਅੰਦੋਲਨ ‘ਚ ਕਿਸਾਨਾਂ ਦਾ ਸਾਥ ਦਿੱਤਾ ਸੀ। ਪਹਿਲੀ ਕਿਸਾਨ ਲਹਿਰ ‘ਚ ਹਰਭਜਨ ਮਾਨ, ਦਲਜੀਤ ਦੁਸਾਂਝ, ਕੰਵਰ ਗਰੇਵਾਲ, ਐਮੀ ਵਿਰਕ, ਰਣਜੀਤ ਬਾਵਾ, ਜੈਜੀ ਬੀ ਤੋਂ ਇਲਾਵਾ ਕਈ ਗਾਇਕਾਂ ਵੱਲੋਂ ਗੀਤ ਗਾਏ ਗਏ ਸਨ।

Leave a Reply

Your email address will not be published. Required fields are marked *