29/07/2026
ਿੈਾਿ਼

ਕਿਸਾਨ ਆਗੂਆਂ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਭਕਰਨ ਦੀ ਫੋਟੋ ਲੈ ਕੇ ਪੂਰੇ ਦੇਸ਼ ‘ਚ ਯਾਤਰਾ ਕੀਤੀ ਜਾਵੇਗੀ । ਹਰਿਆਣਾ ਦੇ ਪਿੰਡਾਂ ‘ਚ ‘ਅਸਥੀ ਕਲਸ਼ ਯਾਤਰਾ’ ਕੱਢੀ ਜਾਵੇਗੀ। ਇਹ ਸ਼ਹੀਦੀ ਰੈਲੀ 22 ਮਾਰਚ ਨੂੰ ਕੱਢੀ ਜਾਵੇਗੀ । ਮ੍ਰਿਤਕ ਕਿਸਾਨ ਸ਼ੁਭਕਰਨ ਦੇ ਪਿੰਡ ਤੋਂ 15 ਮਾਰਚ ਨੂੰ ਯਾਤਰਾ ਸ਼ੁਰੂ ਹੋਵੇਗੀ। ਵੱਖ-ਵੱਖ ਰਾਜਾਂ ‘ਚ 21 ਕਲਸ਼ ਭੇਜੇ ਜਾਣਗੇ। 15 ਤਰੀਕ ਨੂੰ ਉਹ ਬਠਿੰਡਾ ਜਾਣਗੇ ਤੇ ਸ਼ੁਭਕਰਨ ਦੀਆਂ ਅਸਥੀਆਂ ਲੈ ਕੇ ਨਿਕਲਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਵੱਲ ਵੀ ਸਰਕਾਰ ਵੱਲੋਂ ਧਿਆਨ ਦਿੱਤਾ ਜਾਵੇ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਦੌਰਾਨ ਕਿਸਾਨਾਂ ਨੇ ਹਰਿਆਣਾ ਵਿਚ ਦੋ ਵੱਡੇ ਇਕੱਠ ਕਰਨ ਦਾ ਐਲਾਨ ਕੀਤਾ ਹੈ। ਪਹਿਲਾ ਇਕੱਠ 22 ਮਾਰਚ ਨੂੰ ਹਿਸਾਰ ਨੇੜੇ ਪਿਊਮਾਜਰਾ ਅਤੇ ਦੂਜਾ 31 ਮਾਰਚ ਨੂੰ ਅੰਬਾਲਾ ਨੇੜੇ ਪਿੰਡ ਮੌੜਾ ਵਿਚ ਹੋਵੇਗਾ। ਅਸਲ ਵਿਚ ਇਹ ਇਕੱਠ ਮਹਾਪੰਚਾਇਤਾਂ ਦੇ ਰੂਪ ’ਚ ਵੱਡੇ ਸ਼ਰਧਾਂਜਲੀ ਸਮਾਗਮ ਹੋਣਗੇ।  

Leave a Reply

Your email address will not be published. Required fields are marked *