29/07/2026
WhatsApp-Image-2024-03-28-at-11.00.03-AM

ਕੈਨੇਡਾ ਵਿੱਚ ਰਹਿਣ ਵਾਲੇ ਇੱਕ ਗੁਜਰਾਤੀ ਮੂਲ ਦੇ ਸੰਦੀਪ ਪਟੇਲ ਦੀ ਕਿਸਮਤ ਅਜਿਹੀ ਪਲਟੀ ਕਿ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ। ਉਸ ਨੇ 10 ਲੱਖ ਕੈਨੇਡੀਅਨ ਡਾਲਰ ਯਾਨੀ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ ਹੈ। ਜੇਕਰ ਇਸ ਰਕਮ ਨੂੰ ਰੁਪਏ ਵਿੱਚ ਬਦਲਿਆ ਜਾਵੇ ਤਾਂ ਇਹ 6.13 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਣਦੀ ਹੈ। ਕੈਨੇਡਾ ਚ’ ਰਹਿੰਦੇ ਲਾਟਰੀ ਵਿਜੇਤਾ ਸੰਦੀਪ ਪਟੇਲ ਓਨਟਾਰੀਓ ਖੇਤਰ ਦੇ ਅਰਨਪ੍ਰਿਅਰ ਨਾਂ ਦੇ ਕਸਬੇ ਵਿੱਚ ਰਹਿੰਦਾ ਹੈ ਅਤੇ ਆਪਣਾ ਕਾਰੋਬਾਰ ਵੀ ਚਲਾਉਂਦਾ ਹੈ।

ਸੰਦੀਪ ਪਟੇਲ ਲਾਟਰੀ ਖੇਡਣ ਦਾ ਸ਼ੌਕੀਨ ਹੈ ਅਤੇ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਲਾਟਰੀ ਦੀਆਂ ਟਿਕਟਾਂ ਖਰੀਦਦਾ ਰਹਿੰਦਾ ਹੈ। ਪਰ ਕੁਝ ਦਿਨ ਪਹਿਲਾਂ ਹੀ ਉਸ ਨੂੰ ਆਪਣੀ ਕਾਰ ਦੀ ਸਫਾਈ ਕਰਦੇ ਸਮੇਂ ਇੱਕ ਪੁਰਾਣੀ ਖਰੀਦੀ ਲਾਟਰੀ ਟਿਕਟ ਮਿਲੀ। ਜਦੋਂ ਸੰਦੀਪ ਪਟੇਲ ਨੇ ਲਾਟਰੀ ਟਿਕਟ ਸਕੈਨ ਕੀਤੀ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ 1 ਮਿਲੀਅਨ ਡਾਲਰ ਦੀ ਰਕਮ ਜਿੱਤ ਲਈ ਹੈ। ਸੰਦੀਪ ਪਟੇਲ ਨੇ 2023 ਵਿੱਚ ਲਾਟਰੀ ਟਿਕਟ ਖਰੀਦੀ ਸੀ ਅਤੇ ਡਰਾਅ 29 ਜੁਲਾਈ 2023 ਨੂੰ ਹੋਇਆ ਸੀ।

ਸੰਦੀਪ ਪਟੇਲ ਆਪਣੀ ਟਿਕਟ ਲੈ ਕੇ ਟੋਰਾਂਟੋ ਪਹੁੰਚਿਆ ਜਿੱਥੇ ਉਨ੍ਹਾਂ ਨੂੰ 1 ਮਿਲੀਅਨ ਡਾਲਰ ਦਾ ਚੈੱਕ ਭੇਟ ਕੀਤਾ ਗਿਆ। ਸੰਦੀਪ ਪਟੇਲ ਨੇ ਕਿਹਾ ਕਿ ਉਹ ਲਾਟਰੀ ‘ਚ ਜਿੱਤੇ ਰਕਮ ਦੀ ਵਰਤੋਂ ਆਪਣੇ ਹੋਮ ਲੋਨ ਦਾ ਭੁਗਤਾਨ ਕਰਨ ਅਤੇ ਆਪਣੇ ਨਿਵੇਸ਼ ਦੇ ਕੁਝ ਟੀਚਿਆਂ ਨੂੰ ਪੂਰਾ ਕਰਨ ਲਈ ਕਰੇਗਾ, ਜਦੋਂ ਕਿ ਉਹ ਬਾਕੀ ਬਚੀ ਰਕਮ ਦੀ ਬਚਤ ਕਰੇਗਾ। ਹਮੇਸ਼ਾ ਲਾਟਰੀ ਦੀਆਂ ਟਿਕਟਾਂ ਖਰੀਦਣ ਵਾਲੇ ਸੰਦੀਪ ਪਟੇਲ ਨੇ ਮੰਨਿਆ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਹ ਲਾਟਰੀ ਜਿੱਤ ਜਾਵੇਗਾ, ਪਰ ਉਸ ਦੀ ਪਤਨੀ ਨੂੰ ਵਿਸ਼ਵਾਸ ਸੀ ਕਿ ਉਹ ਦਿਨ ਜ਼ਰੂਰ ਆਵੇਗਾ।

Leave a Reply

Your email address will not be published. Required fields are marked *