29/07/2026
Capture

ਚੰਡੀਗੜ੍ਹ ਵਿੱਚ ਅੱਜ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਈ ਹੈ। ਜਿਸ ਦੌਰਾਨ ਭਾਜਪਾ ਦਾ ਸੀਨੀਅਰ ਡਿਪਟੀ ਮੇਅਰ ਚੁਣ ਲਿਆ ਗਿਆ ਹੈ। ਦਸ ਦੇਈਏ ਕਿ ਸੀਨੀਅਰ ਡਿਪਟੀ ਮੇਅਰ ਦੇ ਤੌਰ ਤੇ ਕੁਲਦੀਪ ਸੰਧੂ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 19 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ‘ਆਪ’ ਤੇ ਕਾਂਗਰਸ ਦੇ ਗਠਬੰਧਨ ਨੂੰ ਮਹਿਜ਼ 16 ਵੋਟਾਂ ਹੀ ਹਾਸਲ ਹੋਈਆਂ। ਇਸ ਚੋਣ ਵਿਚ 1 ਵੋਟ ਨੂੰ ਅਵੈਧ ਕਰਾਰ ਦੇ ਦਿੱਤਾ ਗਿਆ। ਸੋ, ਭਾਜਪਾ ਵੱਲੋਂ ਇੰਡੀਆ ਗੱਠਜੋੜ ਨੂੰ ਇਕ ਵੱਡਾ ਝਟਕਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੈਕਟਰ-17 ਚ ਸਥਿਤ ਨਗਰ ਨਿਗਮ ਦੀ ਬਿਲਡਿੰਗ ਵਿੱਚ ਸਵੇਰੇ 10 ਵਜੇ ਵੋਟਾਂ ਪਈਆਂ। ਇਸ ਚੋਣ ਲਈ ਮੇਅਰ ਕੁਲਦੀਪ ਕੁਮਾਰ ਨੂੰ ਰਿਟਰਨਿੰਗ ਅਫ਼ਸਰ ਬਣਾਇਆ ਗਿਆ ਹੈ। ਉਨ੍ਹਾਂ ਦੀ ਦੇਖ ਰੇਖ ਹੇਠ ਇਹ ਚੋਣਾਂ ਹੋਈਆਂ। ਚੋਣਾਂ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਸਖ਼ਤ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।

Leave a Reply

Your email address will not be published. Required fields are marked *