29/07/2026
WhatsApp-Image-2024-05-04-at-12.19.33-PM-300x167

ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਚੰਗੀ ਖਬਰ ਹੈ। ਦਰਅਸਲ ਰੇਲਵੇ ਵੱਲੋਂ ਬਿਆਸ ਵਿਚ ਰਾਧਾ ਸੁਆਮੀ ਸਤਿਸੰਗ ਵਿਚ ਜਾਣ ਵਾਲੇ ਭਗਤਾਂ ਦੀ ਸਹੂਲਤ ਲਈ 9, 12, 23 ਤੇ 26 ਨੂੰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਫਿਰੋਜ਼ਪੁਰ ਮੰਡਲ ਦੇ ਬੁਲਾਰੇ ਨੇ ਦੱਸਿਆ ਕਿ ਸਪੈਸ਼ਲ ਟ੍ਰੇਨਾਂ ਦੀ ਲੜੀ ਵਿਚ ਅਜਮੇਰ-ਬਿਆਸ ਦੇ 2 ਟ੍ਰਿਪ ਜਦੋਂ ਕਿ ਜੋਧਪੁਰ ਬਿਆਸ ਦਾ ਇਕ ਟ੍ਰਿਪ ਚੱਲੇਗਾ।

ਗੱਡੀ ਗਿਣਤੀ 09641 (ਅਜਮੇਰ-ਬਿਆਸ ਸਪੈਸ਼ਲ) 9ਮਈ ਤੇ 23 ਮਈ ਨੂੰ ਅਜਮੇਰ ਤੋਂ ਸ਼ਾਮ 5.15 ‘ਤੇ ਰਵਾਨਾ ਹੋਵੇਗੀ ਜਦੋਂ ਕਿ ਅਗਲੇ ਦਿਨ 10 ਮਈ ਨੂੰ ਦੁਪਹਿਰ 12 ਵਜੇ ਬਿਆਸ ਪਹੁੰਚੇਗੀ। ਇਸੇ ਤਰ੍ਹਾਂ ਗੱਡੀ ਗਿਣਤੀ 09641 (ਬਿਆਸ-ਅਜਮੇਰ ਸਪੈਸ਼ਲ) 12 ਤੇ 26 ਮਈ ਨੂੰ ਬਿਆਸ ਤੋਂ ਦੁਪਹਿਰ 2.15ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9.45 ‘ਤੇ ਅਜਮੇਰ ਪਹੁੰਚੇਗੀ। ਇਹ ਰੇਲ ਸੇਵਾ ਮਾਰਗ ‘ਚ ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀ ਨਗਰ ਜੈਪੁਰ, ਬਾਂਦੀ ਕੁਈ, ਅਲਵਰ, ਰੇਵਾੜੀ, ਭਿਵਾਨੀ, ਹਿਸਾਰ, ਜਾਖਲ, ਧੂਰੀ, ਲੁਧਿਆਣਾ ਤੇ ਜਲੰਧਰ ਸਿਟੀ ਸਟੇਸ਼ਨਾਂ ‘ਤੇ ਰੁਕੇਗੀ। ਇਸ ਗੱਡੀ ਵਿਚ 2 ਥਰਡ ਏਸੀ, 12 ਸੈਕਿੰਡ ਸਲੀਪਰ, 8 ਜਨਰਲ ਕਲਾਸ ਅਤੇ 2 ਗਾਰਡ ਕੋਚ ਸਮੇਤ ਕੁੱਲ 24 ਕੋਚ ਹੋਣਗੇ।

ਜੋਧਪੁਰ ਬਿਆਸ ਜੋਧਪੁਰ ਸਪੈਸ਼ਲ ਟ੍ਰਿਪ ਵਿਚ 16 ਮਈ ਗੱਡੀ ਗਿਣਤੀ )4833) ਦੁਪਹਿਰ 3.30 ‘ਤੇ ਜੋਧਪੁਰ ਤੋਂ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 10.10 ਵਜੇ ਬਿਆਸ ਪਹੁੰਚੇਗੀ। ਇਸੇ ਤਰ੍ਹਾਂ ਗੱਡੀ ਗਿਣਤੀ 19 ਮਈ ਨੂੰ ਦੁਪਹਿਰ 2.15 ‘ਤੇ ਬਿਆਸ ਤੋਂ ਰਵਾਨਾ ਹੋਵੇਗੀ ਤੇ ਅਗੇਲ ਦਿਨ9.15 ਵਜੇ ਜੋਧਪੁਰ ਪਹੁੰਚੇਗੀ। ਇਹ ਰੇਲ ਸੇਵਾ ਪੀਪਾੜ ਰੋਡ, ਗੋਟਨ, ਮਹਿਤਾ ਰੋਡ, ਮਾਰਵਾੜ ਮੁੰਡਵਾ, ਨਾਗੌਰ, ਬੀਕਾਨੇਰ, ਸੂਰਤਗੜ੍ਹ, ਹਨੂੰਮਾਨਗੜ੍ਹ, ਧੂਰੀ, ਲੁਧਿਆਣਾ ਤੇ ਜਲੰਧਰ ਸਿਟੀ ਸਟੇਸ਼ਨ ‘ਤੇ ਰੁਕੇਗੀ। ਇਸ ਗੱਡੀ ਵਿਚ 24 ਡੱਬੇ ਹੋਣਗੇ। ਇਨ੍ਹਾਂ ਵਿਚ 2 ਥਰਡ ਏਸੀ, 12 ਸੈਕੰਡ ਸਲੀਪਰ, 8 ਸਾਧਾਰਨ ਸ਼੍ਰੇਣੀ ਤੇ 2 ਗਾਰਡ ਡੱਬੇ ਸ਼ਾਮਲ ਹਨ।

Leave a Reply

Your email address will not be published. Required fields are marked *