29/07/2026
04_05_2024-04_05_2024-hemkund_sahib_23702347_9359784

 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਫ਼ੌਜ ਦੇ ਜਵਾਨਾਂ ਨੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਲਈ ਸਖ਼ਤ ਮਿਹਨਤ ਨਾਲ ਯਾਤਰਾ ਦੇ ਰਸਤੇ ਤੋਂ ਬਰਫ਼ ਹਟਾ ਦਿੱਤੀ ਹੈ ਤੇ ਸ਼ਰਧਾਲੂਆਂ ਲਈ ਪੈਦਲ ਚਲਣ ਵਾਸਤੇ ਰਸਤਾ ਬਣਾ ਦਿੱਤਾ ਗਿਆ ਹੈ। ਰਸਤਾ ਸਾਫ਼ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਫ਼ੌਜੀਆਂ ਨਾਲ ਅਰਦਾਸ ਕਰ ਕੇ ਮੁੱਖ ਗੇਟ ਖੋਲ੍ਹਿਆ। ਫ਼ੌਜ ਦੇ ਜਵਾਨਾਂ ਨੇ 25 ਅਪ੍ਰੈਲ ਤੋਂ ਰਸਤੇ ਤੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ।

ਫ਼ੌਜ ਦੇ 35 ਜਵਾਨਾਂ ਅਤੇ ਟਰੱਸਟ ਦੇ 15 ਸੇਵਾਦਾਰਾਂ ਵੱਲੋਂ ਸਖ਼ਤ ਮਿਹਨਤ ਸਦਕਾ ਗੁਰਦੁਆਰਾ ਸਾਹਿਬ ਦੇ ਰਸਤੇ ਤੋਂ ਬਰਫ਼ ਹਟਾਈ ਗਈ ਹੈ ਅਤੇ ਹੁਣ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਸ਼੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ।

ਸੇਵਾ ਨੂੰ ਸਮਰਪਿਤ ਇਸ ਟੀਮ ਦੀ ਅਗਲੀ ਰਣਨੀਤੀ ਤਹਿਤ ਅੱਧੇ ਲੋਕ ਪੌੜੀਆਂ ਤੋਂ ਬਰਫ਼ ਹਟਾਉਣਗੇ ਜਦਕਿ ਬਾਕੀ ਖੱਚਰਾਂ ਦੀ ਆਵਾਜਾਈ ਲਈ ਰਸਤੇ ਤੋਂ ਬਰਫ਼ ਸਾਫ਼ ਕਰਨ ਦਾ ਕੰਮ ਕਰਨਗੇ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸੇਵਾ ਨੂੰ ਸਮਰਪਿਤ ਫ਼ੌਜ ਦੇ ਜਵਾਨਾਂ ਨੇ ਭਰੋਸਾ ਦਿੱਤਾ ਹੈ ਕਿ 20 ਮਈ ਤੱਕ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Your email address will not be published. Required fields are marked *