29/07/2026
02_07_2022-liquor_shop_22855577

ਪੰਜਾਬ ਵਿਚ ਸ਼ਰਾਬ ਦੇ ਠੇਕੇ 3 ਦਿਨਾਂ ਲਈ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦਰਅਸਲ ਰਾਜਸਥਾਨ ‘ਚ 19 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਮੱਦੇਨਜ਼ਰ ਪੰਜਾਬ ਪ੍ਰਸ਼ਾਸਨ ਨੇ ਰਾਜਸਥਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ ਦੇ 3 ਕਿਲੋਮੀਟਰ ਤੱਕ ਦੇ ਦਾਇਰੇ ‘ਚ ਸ਼ਰਾਬ ਦੇ ਠੇਕਿਆਂ ਨੂੰ 17 ਅਪ੍ਰੈਲ ਸ਼ਾਮ 6 ਵਜੇ ਤੋਂ 19 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਆਦਿ ਵਿਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਵੇਚਣ ਅਤੇ ਪਰੋਸਣ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਜੇਕਰ ਉਪਰੋਕਤ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਨਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦਸ ਦੇਈਏ ਕਿ ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਵਿਚ 102 ਸੀਟਾਂ ‘ਤੇ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਬੀਤੇ ਕੱਲ੍ਹ ਯਾਨੀ ਬੁੱਧਵਾਰ ਨੂੰ 21 ਸੂਬਿਆਂ ਦੀਆਂ 102 ਲੋਕ ਸਭਾ ਸੀਟਾਂ ‘ਤੇ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ। ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ 19 ਅਪ੍ਰੈਲ ਤੋਂ 1 ਜੂਨ ਦਰਮਿਆਨ ਵੋਟਾਂ ਪੈਣੀਆਂ ਹਨ। 19 ਅਪ੍ਰੈਲ ਨੂੰ ਰਾਜਸਥਾਨ ਦੇ ਗੰਗਾਨਗਰ, ਬੀਕਾਨੇਰ, ਸ਼ੁਰੂ, ਝੁੰਝੁਨੂ, ਸੀਕਰ, ਜੈਪੁਰ ਗ੍ਰਾਮੀਣ, ਜੈਪੁਰ, ਅਲਵਰ, ਭਰਤਪੁਰ, ਕਰੌਲੀ ਧੌਲਪੁਰ, ਦੌਸਾ ਅਤੇ ਨਾਗੌਰ ਵਿਚ ਵੋਟਾਂ ਪੈਣਗੀਆਂ।

Leave a Reply

Your email address will not be published. Required fields are marked *