29/07/2026
WhatsApp-Image-2024-04-13-at-12.22.10-PM (1)

ਮਸ਼ਹੂਰ ਯੂਟਿਊਬਰ ਜੋੜੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਦਸ ਦੇਈਏ ਕਿ ਦੋਵੇਂ ਯੂਟਿਊਬਰ ਲਿਵ ਇਨ ਵਿਚ ਰਹਿ ਰਹੇ ਸਨ ਤੇ ਦੇਹਰਾਦੂਨ ਤੋਂ ਹਰਿਆਣਾ ਵੀਡੀਓ ਬਣਾਉਣ ਲਈ ਆਏ ਸਨ। ਇਥੇ ਦੋਵਾਂ ਨੇ ਇਕ ਫਲੈਟ ਲਿਆ ਹੋਇਆ ਸੀ ਤੇ ਜਿਥੇ ਅੱਜ ਸਵੇਰੇ 6 ਵਜੇ ਉਨ੍ਹਾਂ ਵੱਲੋਂ ਇਹ ਕਾਰਾ ਕੀਤਾ ਗਿਆ।

ਮ੍ਰਿਤਕਾਂ ਦੀ ਪਛਾਣ ਗਰਵਿਤ (25) ਤੇ ਨੰਦਿਨੀ (22) ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਵੱਲੋਂ ਫਲੈਟ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਲਈ ਗਈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਮੌਤ ਦੇ ਅਸਲ ਕਾਰਨ ਸਾਹਮਣੇ ਲਿਆਂਦੇ ਜਾਣਗੇ।

ਉਧਰ ਹੀ, ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੱਜ ਸਵੇਰੇ ਗਰਵਿਤ ਫਲੈਟ ਵਿਚ ਆਇਆ ਸੀ। ਇਥੇ ਉਸ ਨੇ ਨੰਦਿਨੀ ਨਾਲ ਗੱਲਬਾਤ ਕੀਤੀ ਤੇ ਸਵੇਰੇ ਲਗਭਗ 6 ਵਜੇ ਦੋਵਾਂ ਦੀਆਂ ਦੇਹਾਂ ਜ਼ਮੀਨ ‘ਤੇ ਡਿੱਗੀਆਂ ਮਿਲੀਆਂ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਜਾਂਚ ਕਰਨ ਦੇ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

Leave a Reply

Your email address will not be published. Required fields are marked *