29/07/2026
hju

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੱਲੋਂ ਡਾਂਸਰ ਸਿਮਰ ਸੰਧੂ ਦੇ ਹੱਕ ਵਿੱਚ ਆਵਾਜ਼ ਚੁੱਕੀ ਗਈ ਹੈ। ਉਨ੍ਹਾਂ ਨੇ ਇਕ ਵੀਡੀਓ ਵਿੱਚ ਕਲਾਕਾਰ ਵੱਲੋਂ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਗਿਆ ਹੈ, ਜੋ ਸਿਮਰ ਨੂੰ ਖੂਬ ਬੁਰਾ ਭਲਾ ਬੋਲ ਰਹੇ ਸੀ। ਰੇਸ਼ਮ ਸਿੰਘ ਅਨਮੋਲ ਨੇ ਸਿਮਰ ਸੰਧੂ ਦੇ ਹੱਕ ਵਿੱਚ ਬੋਲਦੇ ਹੋਏ ਕਿਹਾ ਕਿ, ਕੁਝ ਲੋਕਾਂ ਲਈ ਉਹ ਕੰਜਰੀ ਹੈ ਤੇ ਕੁਝ ਲੋਕਾਂ ਲਈ ਨਾਚਾਰ ਹੈ। ਕੁਝ ਲੋਕਾਂ ਲਈ ਉਹ ਇੱਕ ਡਾਂਸਰ ਹੈ, ਇਸ ਤਰ੍ਹਾਂ ਦੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣ ਜਾ ਰਿਹਾ ਹਾਂ, ਡਾਂਸਰ ਸਿਮਰ ਸੰਧੂ ਬਾਰੇ ਜਿਵੇਂ ਵੱਡੇ ਪਰਦੇ ਤੇ ਸਰਗੁਣ ਮਹਿਤਾ, ਸੋਨਮ ਬਾਜਵਾ, ਕਰੀਨਾ ਕਪੂਰ ਹੋਰ ਵੀ ਫੀਮੇਲ ਆਰਟਿਸਟ ਸਾਨੂੰ ਖੁਸ਼ੀਆਂ ਵੰਡਦੀਆਂ ਨੇ ਸਾਡਾ ਮਨੋਰੰਜਨ ਕਰਦੀਆਂ ਨੇ ਇਸੇ ਤਰੀਕੇ ਨਾਲ ਸਿਮਰ ਸੰਧੂ ਜਾਂ ਕੋਈ ਵੀ ਹੋਰ ਜੋ ਸਾਡੇ ਖੁਸ਼ੀਆਂ ਦੇ ਮੌਕੀਆਂ ਨੂੰ ਚਾਰ ਚੰਨ ਲਗਾਉਂਦੇ ਹਨ, ਇਨ੍ਹਾਂ ਦੀ ਵੀ ਉਨ੍ਹੀਂ ਹੀ ਇੱਜ਼ਤ ਹੈ ਆਪਣੀ ਮਾਨਸਿਕਤਾ ਬਦਲੋ, ਫਿਰ ਤੁਸੀ ਇਨ੍ਹਾਂ ਨੂੰ ਵਿਆਹਾਂ ਉੱਪਰ ਸੱਦਦੇ ਕਿਉਂ ਹੋ, ਜੇਕਰ ਤੁਸੀ ਵੀ ਇਨ੍ਹਾਂ ਨੂੰ ਸੱਦਦੇ ਹੋ ਤਾਂ ਤੁਸੀ ਵੀ ਗਲਤ ਹੋ।

ਦਸ ਦੇਈਏ ਕਿ ਰੇਸ਼ਮ ਸਿੰਘ ਅਨਮੋਲ ਹਰ ਸਮਾਜਿਕ ਮੁੱਦੇ ਉੱਪਰ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਹਨ। ਉਹ ਅਜਿਹੇ ਪੰਜਾਬੀ ਗਾਇਕ ਹਨ, ਜਿਨ੍ਹਾਂ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਨਾਲ ਸਿਰਫ ਆਪਣੀ ਆਵਾਜ਼ ਬੁਲੰਦ ਕੀਤੀ, ਬਲਕਿ ਖੁਦ ਜਾ ਕੇ ਉਸਦਾ ਹਿੱਸਾ ਵੀ ਬਣੇ ਹਨ। ਫਿਲਹਾਲ ਸਿਮਰ ਸੰਧੂ ਦੇ ਹੱਕ ਵਿੱਚ ਬੋਲਣ ਉੱਪਰ ਕਈ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟ ਕਰ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *