29/07/2026
12

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਜਲਦ ਹੀ ਲਾੜਾ ਬਣਨ ਜਾ ਰਹੇ ਹਨ। ਅਨੰਤ ਅੰਬਾਨੀ ਆਪਣੀ ਬਚਪਨ ਦੀ ਦੋਸਤ ਰਾਧਿਕਾ ਮਰਚੈਂਟ ਨਾਲ ਵਿਆਹ ਕਰਨ ਜਾ ਰਹੇ ਹਨ। ਰਿਪੋਰਟ ਮੁਤਾਬਕ ਇਹ ਜੋੜਾ ਇਸ ਸਾਲ ਜੁਲਾਈ ‘ਚ ਵਿਆਹ ਕਰਨ ਜਾ ਰਿਹਾ ਹੈ। ਅਨੰਤ ਅਤੇ ਰਾਧਿਕਾ ਦੇ ਵਿਆਹ ਦਾ ਪ੍ਰੀ-ਫੰਕਸ਼ਨ ਮਾਰਚ ਮਹੀਨੇ ਸ਼ੁਰੂ ਹੋਇਆ ਸੀ, ਜਿਸ ਦਾ ਆਯੋਜਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਸੀ। ਇਸ ਪ੍ਰੀ-ਵੈਡਿੰਗ ਫੰਕਸ਼ਨ ‘ਚ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਹੁਣ ਅਨੰਤ ਅਤੇ ਰਾਧਿਕਾ ਦੇ ਸੰਗੀਤ ਅਤੇ ਵਿਆਹ ਦੇ ਸਥਾਨ ਦਾ ਖੁਲਾਸਾ ਹੋਇਆ ਹੈ। ਜਿੱਥੇ ਅੰਬਾਨੀ ਪਰਿਵਾਰ ਦੇ ਜੱਦੀ ਸ਼ਹਿਰ ਜਾਮਨਗਰ, ਗੁਜਰਾਤ ਵਿੱਚ ਅਨੰਤ ਅਤੇ ਰਾਧਿਕਾ ਦਾ ਪ੍ਰੀ-ਵੈਡਿੰਗ ਫੰਕਸ਼ਨ ਆਯੋਜਿਤ ਕੀਤਾ ਗਿਆ ਸੀ। ਇਸ ਵਾਰ ਅੰਬਾਨੀ ਪਰਿਵਾਰ ਦਾ ਇਹ ਵਿਆਹ ਦੇਸ਼ ਤੋਂ ਬਾਹਰ ਹੋਣ ਜਾ ਰਿਹਾ ਹੈ ਅਤੇ ਬਹੁਤ ਸ਼ਾਨਦਾਰ ਹੋਣ ਜਾ ਰਿਹਾ ਹੈ। ਵਿਆਹ ਤੋਂ ਪਹਿਲਾਂ ਹੋਣ ਵਾਲੇ ਫੰਕਸ਼ਨ ‘ਚੋਂ ਇਕ ਸੰਗੀਤ ਨਾਈਟ ਵੀ ਕਾਫੀ ਸ਼ਾਨਦਾਰ ਹੋਣ ਵਾਲੀ ਹੈ। ਟਾਈਮਜ਼ ਨਾਓ ਦੀ ਰਿਪੋਰਟ ਮੁਤਾਬਕ ਜਿੱਥੇ ਅਨੰਤ ਅਤੇ ਰਾਧਿਕਾ ਦਾ ਵਿਆਹ ਲੰਡਨ ‘ਚ ਹੋਵੇਗਾ, ਉੱਥੇ ਹੀ ਉਨ੍ਹਾਂ ਦਾ ਸੰਗੀਤ ਆਬੂ ਧਾਬੀ ‘ਚ ਹੋਵੇਗਾ। ਹਾਲਾਂਕਿ ਇਸ ਜੋੜੇ ਦੇ ਵਿਆਹ ਦੀ ਤਰੀਕ ਅਜੇ ਸਾਹਮਣੇ ਨਹੀਂ ਆਈ ਹੈ।

ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਲੰਡਨ ‘ਚ ਵਿਆਹ ਕਰਨਗੇ। ਜੋੜੇ ਦਾ ਇੱਕ ਸਮਾਗਮ ਸਟੋਕ ਪਾਰਕ ਵਿੱਚ ਆਯੋਜਿਤ ਕੀਤਾ ਜਾਵੇਗਾ। ਇੰਨਾ ਹੀ ਨਹੀਂ ਇਸ ਫੰਕਸ਼ਨ ‘ਚ ਬਾਲੀਵੁੱਡ ਦੇ ਸਾਰੇ ਸੈਲੇਬਸ ਵੀ ਹਿੱਸਾ ਲੈ ਸਕਦੇ ਹਨ। ਰਿਪੋਰਟ ਮੁਤਾਬਕ ਅਨੰਤ ਅਤੇ ਰਾਧਿਕਾ ਦੇ ਵਿਆਹ ਲਈ ਬਾਲੀਵੁੱਡ ਸੈਲੇਬਸ ਨੂੰ ਵੀ ਇਨਵਾਈਟ ਭੇਜੇ ਗਏ ਹਨ, ਜਿਸ ਤੋਂ ਬਾਅਦ ਸਾਰੇ ਸੈਲੇਬਸ ਉਸ ਮੁਤਾਬਕ ਆਪਣਾ ਸ਼ਡਿਊਲ ਬਣਾ ਰਹੇ ਹਨ।

ਦਸ ਦੇਈਏ ਕਿ ਹਾਲ ਹੀ ਵਿੱਚ ਰਾਧਿਕਾ ਮਰਚੈਂਟ ਦਾ ਬ੍ਰਾਈਡਲ ਸ਼ਾਵਰ ਵੀ ਹੋਇਆ ਸੀ। ਰਾਧਿਕਾ ਦੇ ਬ੍ਰਾਈਡਲ ਸ਼ਾਵਰ ਦੀ ਮੇਜ਼ਬਾਨੀ ਉਸ ਦੀ BFF ਜਾਹਨਵੀ ਕਪੂਰ ਨੇ ਕੀਤੀ ਸੀ, ਜਿਸ ਦੀਆਂ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।

Leave a Reply

Your email address will not be published. Required fields are marked *