29/07/2026
IMG_1511

ਛੋਟਾ ਸਿੱਧੂ ਮੂਸੇਵਾਲਾ ਆਪਣੀ ਹਵੇਲੀ ਵਿੱਚ ਆ ਗਿਆ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਸ਼ੁਭਦੀਪ ਸਿੰਘ ਸਿੱਧੂ ਨੂੰ ਬਠਿੰਡਾ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜਦੋਂ ਦੋਵਾਂ ਨੂੰ ਛੁੱਟੀ ਮਿਲੀ ਤਾਂ ਪਿੰਡ ਦੀਆਂ ਔਰਤਾਂ ਨੇ ਗਿੱਧਾ ਅਤੇ ਭੰਗੜਾ ਪਾ ਕੇ ਖੁਸ਼ੀ ਮਨਾਈ।

ਮੂਸੇਵਾਲਾ ਦੀ ਹਵੇਲੀ ‘ਚ ਵਿਆਹ ਵਰਗਾ ਮਾਹੌਲ ਹੈ, ਪਰਿਵਾਰਕ ਮੈਂਬਰਾਂ ਨੇ ਹਵੇਲੀ ਅਤੇ ਪੁਰਾਣੇ ਘਰ ਨੂੰ ਖੂਬਸੂਰਤੀ ਨਾਲ ਸਜਾਇਆ ਹੈ

ਇਸ ਦੌਰਾਨ ਪਿੰਡ ਦੀਆਂ ਮਹਿਲਾਵਾਂ ਨੇ ਗਿੱਧਾ ਤੇ ਭੰਗੜਾ ਵੀ ਪਾਇਆ।  ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਘਰ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦੀਆਂ ਮਹਿਲਾਵਾਂ ਨਿੱਕੇ ਸਿੱਦੂ ਦੇ ਨਾਂ ‘ਤੇ ਬੋਲੀਆਂ ਪਾ-ਪਾ ਕੇ ਗਿੱਧਾ ਪਾ ਰਹੀਆਂ ਹਨ। ਉਥੇ ਕਈ ਲੋਕ ਦਾ ਮਠਿਆਈਆਂ ਵੀ ਵੰਡ ਰਹੇ ਹਨ।

Leave a Reply

Your email address will not be published. Required fields are marked *