29/07/2026
8

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗਾਇਕ ਅਤੇ ਮੂਸੇਵਾਲਾ ਦਾ ਦੋਸਤ ਜਸਕਰਨ ਸਿੰਘ ਗਰੇਵਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਗਾਇਕ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ ਜਸਟਿਸ ਜਸਜੀਤ ਸਿੰਘ ਬੇਦੀ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਪੁਲਿਸ ਨੂੰ ਜਸਕਰਨ ਸਿੰਘ ਗਰੇਵਾਲ ਨੂੰ ਦੋ ਹਥਿਆਰਬੰਦ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਪਟੀਸ਼ਨ ਵਿੱਚ ਕਿਹਾ ਜਸਕਰਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਖਾਸ ਦੋਸਤ ਸੀ। ਇਸ ਦੌਰਾਨ ਮਈ 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਬਾਅਦ ਜਸਕਰਨ ਨੂੰ ਇੰਗਲੈਂਡ ਭੇਜਿਆ ਗਿਆ ਸੀ। ਹਾਲ ਹੀ ਵਿੱਚ ਕਿਸੇ ਨੇ ਇੱਕ ਪਿਸਤੌਲ ਦੇ ਇਮੋਜੀ ਦੇ ਨਾਲ, “You next” ਕਮੈਂਟ ਰਾਹੀ  ਧਮਕੀ ਦਿੱਤੀ ਕੀਤਾ। ਹਾਈਕੋਰਟ ਨੇ ਸੁਰੱਖਿਆ ਦੇ ਹੁਕਮ ਦੇਣ ਦੇ ਨਾਲ ਹੀ ਪੰਜਾਬ ਪੁਲਿਸ ਤੋਂ ਵੀ ਜਵਾਬ ਮੰਗਿਆ ਹੈ।

ਗੌਰਤਲਬ ਹੈ ਕਿ 28 ਸਾਲ ਦੇ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਪੰਜਾਬ ਦੇ ਮਾਨਸਾ ਵਿੱਖੇ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸਿੱਧੂ ਨਾਲ ਉਸ ਸਮੇਂ ਦੋ ਹੋਰ ਲੋਕ ਮੌਜੂਦ ਸਨ। ਉਸ ਸਮੇਂ ਪੁਲਿਸ ਨੇ ਕਿਹਾ ਸੀ ਕਿ ਇਹ ਕਤਲ ਗੈਂਗਾਂ ਦੀ ਆਪਸੀ ਰੰਜਿਸ਼ ਦਾ ਨਤੀਜਾ ਹੋ ਸਕਦਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਕਈ ਆਰੋਪੀਆਂ ਦੇ ਨਾਂਅ ਸਾਹਮਣੇ ਆਏ। ਦੱਸ ਦੇਈਏ ਕਿ ਸਿੱਧੂ ਦੇ ਮਾਪਿਆਂ ਵੱਲੋਂ ਲਗਾਤਾਰ ਆਪਣੇ ਪੁੱਤਰ ਲਈ ਇਨਸਾਫ ਦੀ ਜੰਗ ਜਾਰੀ ਹੈ।

Leave a Reply

Your email address will not be published. Required fields are marked *