29/07/2026
Capture ੍ਿ

ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਿਲਜੁੱਲ ਜਾਰੀ ਹੈ। ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਪੂਰੀ ਤਰ੍ਹਾ ਨਾਲ ਤਿਆਰ ਨਜ਼ਰ ਆ ਰਹੀ ਹੈ। ਇਸ ਵਿਚਾਲੇ ਪੰਜਾਬ ਵਿੱਚ ਆਮ ਆਦਮੀ ਪਰਟੀ ਨੇ ਸਾਰੀਆਂ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਪੰਜਾਬ ਵਿੱਚ 13-0 ਨਾਲ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਮਹਿਜ ਕੁਝ ਹੀ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਮਾਰਕੇ ਮਾਰੇ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਾਮ ਦੀ ਰਾਜਨੀਤੀ ਨਹੀਂ ਕਰਦੀ ਸਗੋਂ ਕੰਮ ਦੀ ਰਾਜਨੀਤੀ ਕਰਦੀ ਹੈ। ਮਾਨ ਨੇ ਪਾਣੀ, ਬਿਜਲੀ ਤੇ ਮੁਹੱਲਾ ਕਲੀਨਿਕਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਆਪ 13 ਸੀਟਾਂ ਤੇ ਜਿੱਤ ਦਰਜ ਕਰੇਗੀ।

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਤੋੜਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਆਉਂਦਾ। ਪੰਜਾਬ ਵਿੱਚ 92 ਹਨ ਤੇ ਇਹੀ 60 ਜਾਂ 62 ਹੁੰਦੇ ਤਾਂ ਹੁਣ ਨੂੰ ਕਦੋਂ ਦੀ ਇਨ੍ਹਾਂ ਨੇ ਸਰਕਾਰ ਤੋੜ ਦੇਣੀ ਸੀ। ਮਾਨ ਨੇ ਹਿਮਾਚਲ  ਪ੍ਰਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਤੁਸੀਂ ਆਪ ਹੀ ਦੇਖ ਲਓ ਇਨ੍ਹਾਂ ਨੇ ਹਿਮਾਚਲ ਦਾ ਕੀ ਹਾਲ ਕਰ ਰੱਖਿਆ ਹੈ। ਇਹ ਡਬਲ ਇੰਜਣ ਸਰਕਾਰ ਦੀ ਗੱਲ ਕਰਦੇ ਹਨ ਪਰ ਪਿਛਲੇ ਦਿਨੀਂ ਕਠੂਆ ਤੋਂ ਟਰੇਨ ਦਾ ਇੰਜਣ ਬਿਨਾਂ ਡਰਾਇਵਰ ਦੇ ਹੀ ਆ ਗਿਆ ਪਰ ਅੱਜ ਦੇਸ਼ ਦਾ ਹਾਲ ਵੀ ਅਜਿਹਾ ਹੀ ਹੈ।

Leave a Reply

Your email address will not be published. Required fields are marked *