30/07/2026
Bhagwant-Mann

ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਸਮੇਤ ਮੰਤਰੀਆਂ ਦੇ ਝੰਡਾ ਲਹਿਰਾਉਣ ਦੀ ਰਸਮ ਸਬੰਧੀ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ । ਇਸ ਪ੍ਰੋਗਰਾਮ ਮੁਤਾਬਕ CM ਭਗਵੰਤ ਮਾਨ ਜਲੰਧਰ ਵਿਖੇ ਝੰਡਾ ਲਹਿਰਾਉਣਗੇ । ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ ਵਿਖੇ ਝੰਡਾ ਲਹਿਰਾਉਣਗੇ।

ਇਸ ਦੇ ਨਾਲ ਹੀ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਰੂਪਨਗਰ, ਮੰਤਰੀ ਹਰਪਾਲ ਸਿੰਘ ਚੀਮਾ ਪਟਿਆਲਾ ਵਿੱਚ, ਅਮਨ ਅਰੋੜਾ ਫਾਜ਼ਿਲਕਾ ਵਿੱਚ, ਡਾ. ਬਲਜੀਤ ਕੌਰ ਬਰਨਾਲਾ ਵਿੱਚ, ਕੁਲਦੀਪ ਸਿੰਘ ਧਾਲੀਵਾਲ ਤਰਨਤਾਰਨ ਵਿੱਚ, ਡਾ. ਬਲਬੀਰ ਸਿੰਘ ਸੰਗਰੂਰ ਵਿੱਚ, ਬ੍ਰਹਮ ਸ਼ੰਕਰ ਜਿੰਪਾ ਪਠਾਨਕੋਟ ਵਿੱਚ, ਲਾਲ ਚੰਦ ਕਟਾਰੂਚੱਕ ਗੁਰਦਾਸਪੁਰ ਵਿਖੇ ਝੰਡਾ ਲਹਿਰਾਉਣਗੇ।

ਇਸ ਤੋਂ ਇਲਾਵਾ ਲਾਲਜੀਤ ਸਿੰਘ ਭੁੱਲਰ ਫਿਰੋਜ਼ਪੁਰ ਵਿੱਚ, ਹਰਜੋਤ ਸਿੰਘ ਬੈਂਸ SAS ਨਗਰ ਵਿੱਚ, ਹਰਭਜਨ ਸਿੰਘ ਮੋਗਾ ਵਿੱਚ, ਚੇਤਨ ਸਿੰਘ ਜੌੜਾਮਾਜਰਾ ਮਾਨਸਾ ਵਿੱਚ, ਅਨਮੋਲ ਗਗਨ ਮਾਨ SBS ਨਗਰ ਵਿੱਚ, ਬਲਕਾਰ ਸਿੰਘ ਲੁਧਿਆਣਾ ਵਿੱਚ ਅਤੇ ਗੁਰਮੀਤ ਸਿੰਘ ਖੁੱਡੀਆਂ ਅੰਮ੍ਰਿਤਸਰ ਵਿਖੇ ਝੰਡਾ ਲਹਿਰਾਉਣਗੇ ।

Leave a Reply

Your email address will not be published. Required fields are marked *