29/07/2026
images (1)

 ਪੰਜਾਬ ‘ਚ ਵੀ ਇਨ੍ਹੀਂ ਦਿਨੀਂ ਸਿਆਸਤ ਦੇ ਨਾਲ-ਨਾਲ ਮੌਸਮ ਵੀ ਗਰਮ ਹੈ ਪਰ ਇੱਥੇ ਇਕ ਹੋਰ ਚੀਜ਼ ਨੇ ਪੰਜਾਬ ਦੀ ਹਵਾ ਨੂੰ ਦੂਸ਼ਿਤ ਕਰ ਦਿੱਤਾ ਹੈ, ਉਹ ਹੈ ਖੇਤਾਂ ‘ਚ ਨਾੜ ਨੂੰ ਅੱਗ ਲਾਉਣਾ। ਚੋਣਾਂ ਦੇ ਮਾਹੌਲ ਦਰਮਿਆਨ ਜਿੱਥੇ ਪ੍ਰਸ਼ਾਸਨ ਦਾ ਸਾਰਾ ਧਿਆਨ ਹੋਰਨਾਂ ਕੰਮਾਂ ਵਿੱਚ ਲੱਗਾ ਹੋਇਆ ਹੈ, ਉੱਥੇ ਹੀ ਇਸ ਦਾ ਸਭ ਤੋਂ ਵੱਧ ਫਾਇਦਾ ਕਿਸਾਨ ਖੇਤਾਂ ਵਿੱਚ ਅੱਗ ਲਗਾ ਕੇ ਉਠਾ ਰਹੇ ਹਨ। ਇਸ ਦਾ ਸਬੂਤ ਪ੍ਰਦੂਸ਼ਣ ਵਿਭਾਗ ਵੱਲੋਂ ਜਾਰੀ ਅੰਕੜੇ ਹਨ।

ਤਾਜ਼ਾ ਜਾਣਕਾਰੀ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ 48 ਘੰਟਿਆਂ ਦੇ ਅੰਦਰ 2795 ਥਾਵਾਂ ‘ਤੇ ਨਾੜ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਇਕੱਲੇ ਗੁਰਦਾਸਪੁਰ ਵਿੱਚ ਹੀ ਸੈਟੇਲਾਈਟ ਕੈਮਰਿਆਂ ਨੇ ਵੱਧ ਤੋਂ ਵੱਧ 480 ਥਾਵਾਂ ‘ਤੇ ਪਰਾਲੀ ਸਾੜਨ ਦੀਆਂ ਤਸਵੀਰਾਂ ਕੈਦ ਕੀਤੀਆਂ ਹਨ। ਇਸ ਸੀਜ਼ਨ ਵਿੱਚ 1 ਅਪ੍ਰੈਲ ਤੋਂ ਮੰਗਲਵਾਰ ਤੱਕ ਕਣਕ ਦੀ ਨਾੜ ਸੜਨ ਵਾਲਿਆਂ ਦੀ ਗਿਣਤੀ 7828 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 795 ਮਾਮਲੇ ਗੁਰਦਾਸਪੁਰ ਤੋਂ ਸਾਹਮਣੇ ਆਏ ਹਨ। ਫ਼ਿਰੋਜ਼ਪੁਰ 626 ਕੇਸਾਂ ਨਾਲ ਦੂਜੇ ਅਤੇ ਬਠਿੰਡਾ 513 ਕੇਸਾਂ ਨਾਲ ਤੀਜੇ ਸਥਾਨ ’ਤੇ ਰਿਹਾ। ਸੜਕ ਕਿਨਾਰੇ ਖੇਤਾਂ ਵਿੱਚ ਅੱਗ ਲਗਾਉਣ ਕਾਰਨ ਹਾਦਸਿਆਂ ਵਿੱਚ ਵੀ ਵਾਧਾ ਹੋਇਆ ਹੈ। ਪਿਛਲੇ 11 ਦਿਨਾਂ ਵਿੱਚ ਹੀ ਵੱਖ-ਵੱਖ ਹਾਦਸਿਆਂ ਵਿੱਚ 05 ਲੋਕਾਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *