30/07/2026
download (23)

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ‘ਚ ਪਾਰਟੀ ਦੀ ਸਰਕਾਰ ਬਣਨ ‘ਤੇ ਨੌਜਵਾਨਾਂ ਨੂੰ 30 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਉਧਰ ਹੀ ਰਾਹੁਲ ਗਾਂਧੀ ਨੇ ਨੌਜਵਾਨਾਂ, ਗਰੀਬਾਂ ਅਤੇ ਹੋਰ ਵਰਗਾਂ ਲਈ ਪਾਰਟੀ ਦੇ ਪ੍ਰਸਤਾਵਿਤ ਕਦਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ”ਕਾਂਗਰਸ ਪਾਰਟੀ ਨੌਜਵਾਨਾਂ ਲਈ ਕੀ ਕਰਨ ਜਾ ਰਹੀ ਹੈ? ਪਹਿਲਾ ਕਦਮ, ਅਸੀਂ ਗਿਣਿਆ ਹੈ – ਭਾਰਤ ਵਿਚ 30 ਲੱਖ ਸਰਕਾਰੀ ਅਸਾਮੀਆਂ ਖਾਲੀ ਹਨ… ਪੀਐੱਮ ਮੋਦੀ ਜੀ ਉਨ੍ਹਾਂ ਨੂੰ ਨਹੀਂ ਭਰ ਰਹੇ। ਭਾਜਪਾ ਉਨ੍ਹਾਂ ਨੂੰ ਨਹੀਂ ਭਰਦੀ। ਸਰਕਾਰ ‘ਚ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਇਹ 30 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕਰਾਂਗੇ।”

ਉਨ੍ਹਾਂ ਕਿਹਾ, ”ਇਹ ਪੰਜ ਇਤਿਹਾਸਕ ਕੰਮ ਹਨ… ਨੌਜਵਾਨਾਂ ਲਈ ਭਰਤੀ ਭਰੋਸਾ… 30 ਲੱਖ ਖਾਲੀ ਅਸਾਮੀਆਂ ਨੂੰ ਭਰਨਾ, ਪਹਿਲੀ ਨੌਕਰੀ ਪੱਕੀ ਕਰਨਾ, ਪੇਪਰ ਲੀਕ ਤੋਂ ਮੁਕਤੀ, ‘ਯੁਵਾ ਰੋਸ਼ਨੀ’ ਤਹਿਤ ਜ਼ਿਲ੍ਹਿਆਂ ਵਿਚ ਗਿਗ ਵਰਕਰਾਂ ਅਤੇ ਸਟਾਰਟਅੱਪਾਂ ਲਈ ਸਮਾਜਿਕ ਸੁਰੱਖਿਆ ਲਈ 5,000 ਕਰੋੜ ਰੁਪਏ… ਅਸੀਂ ਇਹ ਤੁਹਾਡੇ ਲਈ ਕਰਨ ਜਾ ਰਹੇ ਹਾਂ।”

Leave a Reply

Your email address will not be published. Required fields are marked *