30/07/2026
images (2)

ਕਿਸਾਨ ਅੰਦੋਲਨ ਕਾਰਨ ਕੌਮੀ ਮਾਰਗ 44 ਨੂੰ ਕੁੰਡਲੀ ਬਾਰਡਰ ਤੋਂ ਮਲਟੀ-ਲੇਅਰ ਬੈਰੀਕੇਡਿੰਗ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ, ਤਾਂ ਜੋ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ ਪਰ ਅੱਜ ਨੈਸ਼ਨਲ ਹਾਈਵੇਅ-44 ਸਥਿਤ ਕੁੰਡਲੀ-ਸਿੰਘੂ ਸਰਹੱਦ ਤੋਂ ਦਿੱਲੀ ਜਾਣ ਵਾਲੇ ਰਾਹ ਨੂੰ ਖੋਲ੍ਹ ਦਿੱਤਾ ਗਿਆ ਹੈ।

ਤੁਹਾਨੂੰ ਦਸ ਦੇਈਏ ਕਿ ਦਿੱਲੀ ਪੁਲਿਸ ਨੇ ਹਾਈਵੇਅ ‘ਤੇ ਲਗਾਏ ਗਏ ਬੈਰੀਕੇਡ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਢਾਈ ਮਹੀਨਿਆਂ ਤੋਂ ਬੰਦ ਪਏ ਫਲਾਈਓਵਰ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਰੀਬ 3 ਕਿਲੋਮੀਟਰ ਤੱਕ ਫਲਾਈਓਵਰਾਂ ‘ਤੇ ਬਣੇ ਕੰਕਰੀਟ ਦੇ ਬੈਰੀਅਰਾਂ ਨੂੰ ਹਟਾਉਣ ਲਈ ਬੁਲਡੋਜ਼ਰ ਤਾਇਨਾਤ ਕੀਤੇ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਫਲਾਈਓਵਰ ਦੇ ਦੋ-ਦੋ ਲੇਨ 3-4 ਦਿਨਾਂ ਵਿੱਚ ਖੋਲ੍ਹ ਦਿੱਤੇ ਜਾਣਗੇ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਨੇ ਐਮਐਸਪੀ ਗਾਰੰਟੀ ਸਮੇਤ ਕਈ ਮੰਗਾਂ ਨੂੰ ਲੈ ਕੇ ਦਿੱਲੀ ਤੱਕ ਮਾਰਚ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਲੈ ਕੇ ਪੰਜਾਬ ਦੇ ਕਿਸਾਨ 13 ਫਰਵਰੀ ਨੂੰ ਅੰਬਾਲਾ ਦੇ ਸ਼ੰਭੂ ਬਾਰਡਰ ‘ਤੇ ਆਏ ਸਨ।

ਕੁੰਡਲੀ-ਸਿੰਘੂ ਸਰਹੱਦ ਦੇ ਦੋਵੇਂ ਫਲਾਈਓਵਰਾਂ ਤੋਂ ਬੈਰੀਅਰ, ਕੰਧਾਂ ਅਤੇ ਕੰਟੇਨਰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। NH-44 ਉਤੇ ਦਿੱਲੀ ਪੁਲਿਸ ਅਤੇ ਪ੍ਰਸ਼ਾਸਨ ਨੇ ਕੁੰਡਲੀ-ਸਿੰਘੂ ਸਰਹੱਦ ਦੇ ਦੋਵੇਂ ਪਾਸੇ ਫਲਾਈਓਵਰ ਨੂੰ ਬੈਰੀਕੇਡ ਲਗਾ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਸੀਮਿੰਟ ਦੀਆਂ ਕੰਧਾਂ, ਲੋਹੇ ਅਤੇ ਪੱਥਰ ਦੇ ਬੈਰੀਅਰ, ਕੰਟੇਨਰਾਂ ਅਤੇ ਕੰਡਿਆਲੀ ਤਾਰ ਦੀਆਂ ਬਹੁ-ਪਰਤਾਂ ਵਿਛਾ ਕੇ ਰਸਤਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *