29/07/2026
WhatsApp-Image-2024-04-25-at-9.12.54-AM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਲਈ ਲੋਕ ਸਭਾ ਦੇ ਹਰੇਕ ਹਲਕੇ ਵਿਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਹਰੇਕ ਪਾਰਟੀ ਦਾ ਟੀਚਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਵੋਟਾਂ ਹਾਸਲ ਕੀਤੀਆਂ ਜਾਣ। ਇਸੇ ਤਹਿਤ ਭਗਵੰਤ ਮਾਨ ਅੱਜ ਲੁਧਿਆਣਾ ਪਹੁੰਚ ਰਹੇ ਹਨ

CM ਮਾਨ ਸਾਹਨੇਵਾਲ ਵਿਚ ਲਗਭਗ 3 ਵਜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹਲਕਿਆਂ ਵਿਚ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਲੁਧਿਆਣਾ ਤੇ ਫਤਿਹਗੜ੍ਹ ਦੀ ਵੱਡੀ ਲੀਡਰਸ਼ਿਪ ਤੇ ਹਜ਼ਾਰਾਂ ਦੀ ਗਿਣਤੀ ਵਿਚ ਵਰਕਰ ਪਹੁੰਚਣਗੇ। ਲਗਭਗ 4 ਦਿਨ ਪਹਿਲਾਂ ਮੁੱਖ ਮੰਤਰੀ ਮਾਨ ਲੁਧਿਆਣਾ ਦੇ ਹੈਬੋਵਾਲ ਵਿਚ ਵੀ ਰੋਡ ਸ਼ੋਅ ਕਰਕੇ ਗਏ ਸਨ।

ਜਾਣਕਾਰੀ ਮੁਤਾਬਕ ਸਾਰੇ ਪ੍ਰੋਗਰਾਮ ਨੂੰ ਲੈ ਕੇ ਲੁਧਿਆਣਾ ਸਿਟੀ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਸੀਐੱਮ ਮਾਨ ਦੇ ਰੋਡ ਸ਼ੋਅ ਵਾਲੇ ਰੂਟ ਦੇ ਚੱਪੇ-ਚੱਪੇ ‘ਤੇ ਪੁਲਿਸ ਦੀ ਪੈਨੀ ਨਜ਼ਰ ਹੈ।

Leave a Reply

Your email address will not be published. Required fields are marked *