29/07/2026
c3gh0c4g_arvind-kejriwal_625x300_22_February_24

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈ.ਡੀ. ਦੀ ਹਿਰਾਸਤ ‘ਚ ਹੋਣ ਦੇ ਬਾਵਜੂਦ ਦਿੱਲੀ ਦੇ ਹਸਪਤਾਲਾਂ ਅਤੇ ਮੁਹੱਲਾ ਕਲੀਨਿਕ ਬਾਰੇ ਚਿੰਤਤ ਹਨ। ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਦੱਸਿਆ ਕਿ ਕੇਜਰੀਵਾਲ ਨੇ ਈ.ਡੀ. ਦੀ ਹਿਰਾਸਤ ਤੋਂ ਦਿੱਲੀ ਦੇ ਲੋਕਾਂ ਦੀ ਚਿੰਤਾ ਕਰਦੇ ਹੋਏ ਸਿਹਤ ਸੰਬੰਧੀ ਨਿਰਦੇਸ਼ ਜਾਰੀ ਕੀਤੇ ਹਨ।

ਦਿੱਲੀ ਦੇ ਸਿਹਤ ਮੰਤਰੀ ਅਨੁਸਾਰ ਕੇਜਰੀਵਾਲ ਨੇ ਹਿਰਾਸਤ ਤੋਂ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਕੁਝ ਹਸਪਤਾਲਾਂ ਅਤੇ ਮੁਹੱਲਾ ਕਲੀਨਿਕ ‘ਚ ਦਵਾਈਆਂ ਨਹੀਂ ਹਨ ਅਤੇ ਕੁਝ ਥਾਵਾਂ ‘ਤੇ ਜਾਂਚ ਵੀ ਨਹੀਂ ਹੋ ਪਾ ਰਹੀ ਹੈ।

ਉਨ੍ਹਾਂ ਨੇ ਇਸ ‘ਤੇ ਜਲਦ ਤੋਂ ਜਲਦ ਉੱਚਿਤ ਕਦਮ ਚੁੱਕਣ ਅਤੇ ਸਾਰੇ ਹਸਪਤਾਲਾਂ ‘ਚ ਦਵਾਈਆਂ ਅਤੇ ਜਾਂਚ ਯਕੀਨੀ ਕਰਨ ਦਾ ਮੈਨੂੰ ਆਦੇਸ਼ ਦਿੱਤਾ। ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਦਾ ਨਿਰਦੇਸ਼ ਸਾਡੇ ਲਈ ਭਗਵਾਨ ਦੀ ਆਗਿਆ ਵਰਗਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜੰਗੀ ਪੱਧਰ ‘ਤੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਤੁਹਾਡਾ ਮੁੱਖ ਮੰਤਰੀ ਭਾਵੇਂ ਜੇਲ੍ਹ ‘ਚ ਹੋਵੇ ਪਰ ਉਹ ਸੋਚ ਤੁਹਾਡੇ ਲਈ ਰਿਹਾ ਹੈ।

Leave a Reply

Your email address will not be published. Required fields are marked *