29/07/2026
images (3)

ਪਿਆਰ ਉਮਰ, ਰੰਗ ਜਾਂ ਜਾਤ-ਧਰਮ ਨਹੀਂ ਵੇਖਦਾ ਅਕਸਰ ਹੀ ਇਹ ਸੁਣਨ ਨੂੰ ਮਿਲਦਾ ਹੈ। ਪਰ ਹੁਣ ਅਸਲ ਚ ਦੇਖਣ ਨੂੰ ਮਿਲਿਆ ਹੈ। ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮਗਰੀਆ ਦੀ 34 ਸਾਲ ਦੀ ਔਰਤ ਨੇ ਇੱਕ 80 ਸਾਲ ਦੇ ਬਜ਼ੁਰਗ ਨੂੰ ਆਪਣਾ ਦਿਲ ਦੇ ਦਿੱਤਾ। ਬਜ਼ੁਰਗ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਅਤੇ ਉਸ ਦੀਆਂ Reels ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇੰਸਟਾਗ੍ਰਾਮ ‘ਤੇ ਉਸ ਦੀਆਂ ਰੀਲਾਂ ਦੇਖ ਕੇ 34 ਸਾਲਾ ਔਰਤ ਨੂੰ ਬਜ਼ੁਰਗ ਵਿਅਕਤੀ ਨਾਲ ਪਿਆਰ ਹੋ ਗਿਆ। ਔਰਤ ਨੂੰ ਬਜ਼ੁਰਗ ਨਾਲ ਇੰਨਾ ਪਿਆਰ ਹੋ ਗਿਆ ਕਿ ਉਸ ਨੇ ਉਸ ਨਾਲ ਆਪਣੀ ਜ਼ਿੰਦਗੀ ਬਿਤਾਉਣ ਦਾ ਫੈਸਲਾ ਕਰ ਲਿਆਅਤੇ ਦੁਨੀਆ-ਸਮਾਜ ਤੇ ਜ਼ਿੰਮੇਵਾਰੀਆਂ ਨੂੰ ਛੱਡ ਕੇ ਬਜ਼ੁਰਗ ਨਾਲ ਵਿਆਹ ਕਰਨ ਨੂੰ ਤਿਆਰ ਹੋ ਗਈ। ਫਿਲਹਾਲ 80 ਸਾਲ ਦੇ ਲਾੜੇ ਅਤੇ 34 ਸਾਲ ਦੀ ਲਾੜੀ ਦਾ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

80 ਸਾਲਾਂ ਬਾਲੂਰਾਮ ਕਰੀਬ 2 ਸਾਲ ਪਹਿਲਾਂ ਗੰਭੀਰ ਡਿਪਰੈਸ਼ਨ ਵਿੱਚ ਚਲਾ ਗਿਆ ਸੀ। ਬਾਲੂਰਾਮ ਦਾ ਇੱਕ ਪੁੱਤਰ ਅਤੇ ਤਿੰਨ ਧੀਆਂ ਹਨ। ਸਾਰੇ ਵਿਆਹੇ ਹੋਏ ਹਨ ਅਤੇ ਵੱਖਰੇ ਰਹਿੰਦੇ ਹਨ। ਬਾਲੂਰਾਮ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਬਾਲੂਰਾਮ ‘ਤੇ ਵੀ ਕੁਝ ਕਰਜ਼ਾ ਸੀ। ਉਸ ਦੀ ਪਤਨੀ ਦੀ ਮੌਤ, ਕਰਜ਼ੇ ਅਤੇ ਇਕੱਲੇਪਣ ਨੇ ਉਸ ਨੂੰ ਇੰਨਾ ਤੋੜ ਦਿੱਤਾ ਕਿ ਉਹ ਬੀਮਾਰ ਹੋ ਗਿਆ ਅਤੇ ਮੰਜੇ ‘ਤੇ ਆ ਗਿਆ। ਇਸ ਤੋਂ ਬਾਅਦ ਪਿੰਡ ਦਾ ਹੀ ਇਕ ਨੌਜਵਾਨ ਵਿਸ਼ਨੂੰ ਗੁਰਜਰ ਉਸ ਦਾ ਦੋਸਤ ਬਣ ਗਿਆ। ਉਹ ਸੂਰਜ ਦੀ ਰੌਸ਼ਨੀ ਵਾਂਗ ਚਮਕਦਾ ਹੋਇਆ ਉਸ ਦੇ ਜੀਵਨ ਵਿੱਚ ਆਇਆ ਅਤੇ ਹਨੇਰੇ ਵਿੱਚੋਂ ਬਾਹਰ ਕੱਢ ਲੈ ਗਿਆ।

ਬਾਲੂਰਾਮ, ਆਪਣੇ ਨੌਜਵਾਨ ਦੋਸਤ ਵਿਸ਼ਨੂੰ ਗੁਰਜਰ ਦੇ ਨਾਲ ਪਹਿਲਾਂ ਪਿੰਡ ਵਿੱਚ ਹੀ ਇੱਕ ਛੋਟੀ ਜਿਹੀ ਚਾਹ ਦੀ ਦੁਕਾਨ ਚਲਾਉਂਦਾ ਸੀ। ਉਸ ਦੀ ਹਾਲਤ ਵੇਖ ਕੇ ਵਿਸ਼ਨੂੰ ਉਸ ਨੂੰ ਆਪਣੇ ਹੋਟਲ ਲੈ ਆਇਆ ਅਤੇ ਮਜ਼ਾਕ-ਮਜ਼ਾਕ ਵਿਚ ਰੀਲ ਬਣਾ ਦਿੱਤੀ।

Leave a Reply

Your email address will not be published. Required fields are marked *