30/07/2026
maxresdefault

ਅੰਮ੍ਰਿਤਸਰ ‘ਚ ਬਦਮਾਸ਼ਾਂ ਨੇ ਥਾਣੇ ਦੀ ਮਹਿਲਾ SHO ‘ਤੇ ਹਮਲਾ ਕਰ ਦਿੱਤਾ। ਮਹਿਲਾ ਐਸਐਚਓ ਨੂੰ ਜ਼ਖ਼ਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਪੰਜਾਬ ਵਿੱਚ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ, ਪੰਜਾਬ ਦੀ ਕਾਨੂੰਨ ਵਿਵਸਥਾ ਭਗਵੰਤ ਮਾਨ ਬਿਲਕੁਲ ਰੱਬ ਆਸਰੇ ਹੋ ਗਈ ਹੈ। ਕਾਨੂੰਨ ਦੇ ਰੱਖਵਾਲਿਆਂ ‘ਤੇ ਹੀ ਬਦਮਾਸ਼ ਬੇਖੌਫ ਹੋ ਕੇ ਹਮਲੇ ਕਰ ਰਹੇ ਹਨ। ਡਿਊਟੀ ਦੌਰਾਨ ਐਸ.ਐਚ.ਓ. ਅਮਨਜੋਤ ਕੌਰ ਉੱਤੇ ਇਸ ਤਰ੍ਹਾਂ ਦਾ ਹਮਲਾ ਬੇਹੱਦ ਨਿੰਦਣਯੋਗ ਹੈ।

ਪੰਜਾਬ ਕਾਂਗਰਸ ਨੇ ਆਪਣੇ  ਅਧਿਕਾਰਿਕ ਸੋਸ਼ਲ ਮੀਡੀਆ ‘ਤੇ ਲਿਖਿਆ, ਆਪ ਸਰਕਾਰ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਦਾ ਨਿਕਲਿਆ ਜ਼ਨਾਜਾ! ਜਿਸ ਰਾਜ ਵਿੱਚ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਹੀ ਸੁਰੱਖਿਅਤ ਨਹੀਂ ਉਸ ਵਿੱਚ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ। ਸੂਬੇ ਵਿੱਚ ਗੁੰਡਾਗਰਦੀ ਦਾ ਮਾਹੌਲ ਇਸ ਪੱਧਰ ‘ਤੇ ਪਹੁੰਚ ਚੁੱਕਾ ਹੈ ਕਿ ਦਿਨ ਦਿਹਾੜੇ ਪੁਲਿਸ ਕਰਮਚਾਰੀਆਂ ‘ਤੇ ਹਮਲਾ ਕੀਤਾ ਜਾ ਰਿਹਾ ਹੈ। ਕੀ ਇਹੀ ਹੈ ਤੁਹਾਡਾ ‘ਬਦਲਾਅ’?

Leave a Reply

Your email address will not be published. Required fields are marked *