30/07/2026
o-191

ਅਮਰੀਕਾ ਦੇ ਨਿਊਜਰਸੀ ‘ਚ ਇਕ ਨੌਜਵਾਨ ਨੇ ਪੰਜਾਬ ਦੇ ਜਲੰਧਰ ਦੀਆਂ ਦੋ ਭੈਣਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਵੀ ਨਕੋਦਰ, ਜਲੰਧਰ ਦਾ ਰਹਿਣ ਵਾਲਾ ਹੈ। ਦੋਵੇਂ ਚਚੇਰੀਆਂ ਭੈਣਆਂ ਸਨ। ਦੋਸ਼ੀ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ। ਗੋਲੀਬਾਰੀ ‘ਚ ਮਰਨ ਵਾਲੇ ਵਿਅਕਤੀ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਇਸ ਘਟਨਾ ਵਿੱਚ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖ਼ਮੀ ਹੋ ਗਈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਾ ਅਮਰੀਕਾ ‘ਚ ਇਲਾਜ ਚੱਲ ਰਿਹਾ ਹੈ।

ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗੌਰਵ ਗਿੱਲ ਨੂੰ ਬੁੱਧਵਾਰ ਸਵੇਰੇ ਔਰਤਾਂ ਨੂੰ ਗੋਲੀ ਮਾਰਨ ਤੋਂ ਕੁਝ ਘੰਟੇ ਬਾਅਦ ਹੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਮਿਲੀ ਜਾਣਕਾਰੀ ਮੁਤਾਬਕ ਜਸਵੀਰ ਕੌਰ ਵਿਆਹੀ ਹੋਈ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਘਟਨਾ ਸਮੇਂ ਉਹ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ।

ਮਿਲੀ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਦੋਵੇਂ ਜ਼ਖਮੀ ਭੈਣਾਂ ਨੂੰ ਤੁਰੰਤ ਨੇਵਾਰਕ ਦੇ ਹਸਪਤਾਲ ਲਿਜਾਇਆ ਗਿਆ। ਇਕ ਅਮਰੀਕੀ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਗੁਆਂਢੀ ਜੋਸ਼ ਲੈਨੋਫ ਨੇ ਕਿਹਾ- ਉਹ ਡਰਾਈਵਵੇਅ ‘ਤੇ ਹੀ ਪਈਆਂ ਹੋਈਆਂ ਸਨ। ਉਹ ਅਸਲ ਵਿੱਚ ਹਿੱਲ ਨਹੀਂ ਰਹੀਆਂ ਸਨ।

Leave a Reply

Your email address will not be published. Required fields are marked *