30/07/2026
chd

ਜੇ ਤੁਸੀਂ ਚੰਡੀਗੜ੍ਹ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਇੱਥੇ ਟ੍ਰੈਫਿਕ ਨਿਯਮ ਕਾਫੀ ਸਖਤ ਹਨ। ਤੁਸੀਂ ਭਾਵੇਂ ਪੁਲਿਸ ਤੋਂ ਬੱਚ ਕੇ ਕਿਤੋਂ ਵੀ ਨਿਕਲ ਜਾਓ ਪਰ ਹਰ ਚੌਕ ਵਿੱਚ ਲੱਗੇ ਸਰਵੇਲੈਂਸ ਕੈਮਰਿਆਂ ਦੀ ਮਦਦ ਨਾਲ ਤੁਹਾਡਾ ਚਲਾਨ ਤੁਹਾਡੇ ਫੋਨ ਉੱਤੇ ਹੀ ਆ ਜਾਂਦਾ ਹੈ। ਖੈਰ ਜੇ ਤੁਹਾਡਾ ਚਲਾਨ ਹੋਇਆ ਹੈ ਤੇ ਤੁਸੀਂ ਇਸ ਦਾ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ 14 ਸਤੰਬਰ ਨੂੰ ਲੱਗਣ ਵਾਲੀ ਲੋਕ ਅਦਾਲਤ ਨੂੰ ਲੈ ਕੇ ਇੱਕ ਨਵਾਂ ਕਦਮ ਚੁੱਕਿਆ ਗਿਆ ਹੈ। ਲੋਕ 11 ਤੋਂ 13 ਸਤੰਬਰ ਤੱਕ ਚਲਾਨ ਜਮ੍ਹਾ ਕਰਵਾ ਸਕਣਗੇ। ਲੋਕ ਅਦਾਲਤ ਵਾਲੇ ਦਿਨ ਸਵੇਰੇ ਹੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਕਿਸ ਅਦਾਲਤ ਵਿੱਚ ਜਾਣਾ ਹੈ। ਇਸ ਨਾਲ ਭੀੜ ਘਟੇਗੀ ਅਤੇ ਲੋਕਾਂ ਦਾ ਸਮਾਂ ਵੀ ਬਚੇਗਾ। ਲੋਕਾਂ ਨੂੰ ਲਾਈਨਾਂ ਵਿੱਚ ਨਹੀਂ ਖੜ੍ਹਨਾ ਪਵੇਗਾ। ਜ਼ਿਲ੍ਹਾ ਅਦਾਲਤ ਵਿੱਚ 14 ਸਤੰਬਰ ਨੂੰ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ।

ਹੁਣ ਟ੍ਰੈਫਿਕ ਚਲਾਨ ਜਮ੍ਹਾ ਕਰਵਾਉਣ ਲਈ ਲੋਕ ਅਦਾਲਤ ‘ਚ ਸਵੇਰ ਤੋਂ ਹੀ ਲੰਬੀਆਂ ਕਤਾਰਾਂ ‘ਚ ਨਹੀਂ ਖੜ੍ਹਨਾ ਪਵੇਗਾ। ਹਰ ਵਾਰ ਭਾਰੀ ਭੀੜ ਨੂੰ ਦੇਖਦੇ ਹੋਏ ਜ਼ਿਲ੍ਹਾ ਅਦਾਲਤ ਨੇ ਲੋਕਾਂ ਨੂੰ ਰਾਹਤ ਦੀ ਖ਼ਬਰ ਦਿੱਤੀ ਹੈ। ਹੁਣ ਤਿੰਨ ਦਿਨ ਪਹਿਲਾਂ ਹੀ ਟ੍ਰੈਫਿਕ ਚਲਾਨ ਲੈਣੇ ਸ਼ੁਰੂ ਕਰ ਦਿੱਤੇ ਜਾਣਗੇ। ਲੋਕਾਂ ਦੀ ਭੀੜ ਨੂੰ ਘੱਟ ਕਰਨ ਲਈ 11 ਤੋਂ 13 ਸਤੰਬਰ ਦਰਮਿਆਨ ਅਦਾਲਤ ਵਿੱਚ ਰਸੀਦਾਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਲੋਕ ਅਦਾਲਤ ਵਾਲੇ ਦਿਨ ਸਿਰਫ਼ ਅਦਾਲਤ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਲੋਕ ਜੁਰਮਾਨੇ ਦੀ ਰਕਮ ਅਦਾ ਕਰਕੇ ਘਰ ਵਾਪਸ ਜਾ ਸਕਣਗੇ।

ਹੁਣ ਤੱਕ ਹਰ ਵਾਰ ਲੋਕ ਅਦਾਲਤ ਵਾਲੇ ਦਿਨ ਲੋਕ ਚਲਾਨ ਭਰਨ ਲਈ ਸਵੇਰੇ 6 ਵਜੇ ਤੋਂ ਹੀ ਜ਼ਿਲ੍ਹਾ ਕਚਹਿਰੀ ਵਿੱਚ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਰਹਿੰਦੇ ਸਨ। ਇਸ ਤੋਂ ਬਾਅਦ ਵੀ ਚਲਾਨ ਭਰਨ ਲਈ ਆਉਣ ਵਾਲੇ ਲੋਕਾਂ ਨੂੰ ਰਸੀਦ ਜਮਾਂ ਕਰਵਾਉਣ ਲਈ ਘੰਟਿਆਂਬੱਧੀ ਲੰਬੀਆਂ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਸੀ। ਬਾਅਦ ਵਿੱਚ ਪਤਾ ਲਗਦਾ ਸੀ ਚਲਾਨ ਕਿਸ ਅਦਾਲਤ ਵਿੱਚ ਜਾਵੇਗਾ।

Leave a Reply

Your email address will not be published. Required fields are marked *