30/07/2026
farmer

ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨ ਮੋਰਚਾ ਦੋ ਦੌਰਾਨ ਹੁਣ ਤੱਕ ਕਰੀਬ 26 ਕਿਸਾਨ ਵੱਖ-ਵੱਖ ਹਾਲਾਤਾਂ ਦੇ ਵਿੱਚ ਸ਼ਹੀਦ ਹੋ ਚੁੱਕੇ ਹਨ ਅਤੇ ਇਸ ਦੌਰਾਨ ਹੀ ਅੱਜ ਫਿਰ ਤੋਂ ਸ਼ੰਭੂ ਬਾਰਡਰ ਮੋਰਚੇ ਦੇ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਵਸਨੀਕ ਇੱਕ ਕਿਸਾਨ ਦੀ ਕਥਿਤ ਤੌਰ ਦੇ ਉੱਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ।

ਇਸ ਖਬਰ ਦੀ ਪੁਸ਼ਟੀ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਸਰਵਨ ਸਿੰਘ ਪੰਧੇਰ ਨੇ ਨਿਊਜ਼ 18 ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਰੀਬ ਤਿੰਨ ਦਿਨ ਪਹਿਲਾਂ ਸ਼ੰਬੂ ਬਾਰਡਰ ਮੋਰਚੇ ਦੇ ਵਿੱਚ ਪੁੱਜੇ ਕਿਸਾਨ ਹਰਜਿੰਦਰ ਸਿੰਘ ਉਮਰ ਕਰੀਬ 65 ਸਾਲ ਪਿੰਡ ਖਵਾਸਪੁਰ ਜ਼ਿਲਾ ਤਰਨ ਤਾਰਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪੰਧੇਰ ਦੱਸਿਆ ਕਿ ਕਿਸਾਨ ਮੋਰਚੇ ਦੋ ਦੇ ਦੌਰਾਨ ਇਹ 27ਵੇਂ ਕਿਸਾਨ ਦੀ ਸ਼ਹੀਦੀ ਹੋਈ ਹੈ।। ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨ ਹਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਰਾਜਪੁਰਾ ਦੀ ਮੋਰਚਰੀ ਦੇ ਵਿੱਚ ਰੱਖਿਆ ਗਿਆ ਹੈ ਤੇ ਨਾਲ ਹੀ ਮ੍ਰਿਤਕ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *