30/07/2026
under-construction-iron-bridge-collapsed-in-chamoli-before-hemkund-sahib-yatra-start-1436497145

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਗੋਬਿੰਦ ਘਾਟ ‘ਤੇ ਇੱਕ ਵੱਡਾ ਹਾਦਸਾ ਵਾਪਰ ਗਿਆ। ਅਲਕਨੰਦਾ ਨਦੀ ‘ਤੇ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਇਆ ਗਿਆ ਲੋਹੇ ਦਾ ਮੋਟਰ ਪੁਲ ਅਚਾਨਕ ਟੁੱਟ ਗਿਆ ਅਤੇ ਹੇਠਾਂ ਡਿੱਗ ਗਿਆ। ਹਾਦਸੇ ਦੌਰਾਨ ਮੌਕੇ ‘ਤੇ ਪੁਲ ਦੀ ਉਸਾਰੀ ਵਿੱਚ ਲੱਗੇ ਕੁਝ ਮਜ਼ਦੂਰ ਮੌਜੂਦ ਸਨ ਗ਼ਨੀਮਤ ਰਹੀ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਵਿੱਚ ਮੌਕੇ ‘ਤੇ ਘਟਨਾ ਕਾਰਨ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਯਾਤਰਾ 25 ਮਈ ਤੋਂ ਸ਼ੁਰੂ ਹੋਣ ਵਾਲੀ ਹੈ, ਅਤੇ ਇਸ ਪੁਲ ਦੇ ਢਹਿ ਜਾਣ ਨਾਲ ਤਿਆਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ।

ਗੋਵਿੰਦ ਘਾਟ ‘ਤੇ ਬਣਿਆ ਇਹ ਲੋਹੇ ਦਾ ਪੁਲ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਮਹੱਤਵਪੂਰਨ ਕੜੀ ਸੀ। ਇਸ ਮੋਟਰ ਪੁਲ ਦੀ ਮਦਦ ਨਾਲ ਵਾਹਨ ਅਤੇ ਪੈਦਲ ਯਾਤਰੀ ਯਾਤਰਾ ਕਰਦੇ ਸਨ। ਪਰ ਇਸ ਦੇ ਅਚਾਨਕ ਢਹਿ ਜਾਣ ਕਾਰਨ, ਹੁਣ ਵਿਕਲਪਿਕ ਪ੍ਰਬੰਧਾਂ ਦੀ ਲੋੜ ਹੈ। ਅਜੇ ਤੱਕ ਅਧਿਕਾਰੀਆਂ ਨੇ ਇਸ ਹਾਦਸੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਪਿੱਛੇ ਉਸਾਰੀ ਦੀਆਂ ਖਾਮੀਆਂ ਜਾਂ ਕੁਦਰਤੀ ਕਾਰਨ ਹੋ ਸਕਦੇ ਹਨ।

Leave a Reply

Your email address will not be published. Required fields are marked *